Homeਮਨੋਰੰਜਨਈ.ਡੀ ਵੱਲੋਂ ਤਾਮਿਲ ਤੇ ਤੇਲਗੂ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਦੇ ਘਰ ਉੱਤੇ...

ਈ.ਡੀ ਵੱਲੋਂ ਤਾਮਿਲ ਤੇ ਤੇਲਗੂ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਦੇ ਘਰ ਉੱਤੇ ਕੀਤੀ ਗਈ ਛਾਪੇਮਾਰੀ

ਮੁੰਬਈ : ਤਾਮਿਲ ਅਤੇ ਤੇਲਗੂ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਅਧਿਕਾਰੀ ਅਰੁਣਾ ਅਤੇ ਉਨ੍ਹਾਂ ਦੇ ਪਤੀ, ਕਾਰੋਬਾਰੀ ਮਨਮੋਹਨ ਗੁਪਤਾ ਦੇ ਘਰ ਛਾਪੇਮਾਰੀ ਕਰ ਰਹੇ ਹਨ। ਉਨ੍ਹਾਂ ਦੇ ਪਤੀ ਮਨਮੋਹਨ ਗੁਪਤਾ ਇੱਕ ਕੰਪਨੀ ਚਲਾਉਂਦੇ ਹਨ ਜੋ ਵੱਡੇ ਅਤੇ ਖਾਸ ਘਰਾਂ ਨੂੰ ਸਜਾਉਂਦੀ ਹੈ। ਇਹ ਜੋੜਾ ਨੀਲੰਕਰਾਈ ਦੇ ਕਪਾਲੇਸ਼ਵਰ ਨਗਰ ਵਿੱਚ ਸਥਿਤ ਇੱਕ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਹੈ।

ਜਾਣਕਾਰੀ ਅਨੁਸਾਰ, ਈ.ਡੀ ਦੇ ਦਸ ਦੇ ਕਰੀਬ ਅਧਿਕਾਰੀ ਤਿੰਨ ਗੱਡੀਆਂ ਵਿੱਚ ਆਏ ਅਤੇ ਮਨਮੋਹਨ ਗੁਪਤਾ ਦੇ ਘਰ ਉੱਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮਨਮੋਹਨ ਗੁਪਤਾ ਦੀ ਕੰਪਨੀ ਰਾਹੀਂ ਪੈਸੇ ਗੈਰ-ਕਾਨੂੰਨੀ ਢੰਗ ਨਾਲ ਟ੍ਰਾਂਸਫਰ ਕੀਤੇ ਗਏ ਸਨ। ਹੁਣ ਈ.ਡੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਪੈਸੇ ਦੀ ਵਰਤੋਂ ਕਿਸੇ ਗਲਤ ਮਕਸਦ ਲਈ ਕੀਤੀ ਗਈ ਸੀ। ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਵੀ ਮਿਲੇ ਹਨ। ਈ.ਡੀ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਮਨਮੋਹਨ ਗੁਪਤਾ ਦੇ ਹੋਰ ਘਰਾਂ ਅਤੇ ਦਫਤਰਾਂ ਦੀ ਵੀ ਜਾਂਚ ਕਰ ਸਕਦੇ ਹਨ।

ਇਸ ਮਾਮਲੇ ਨੇ ਆਸ ਪਾਸ ਦੇ ਲੋਕਾਂ ਵਿੱਚ ਕਾਫ਼ੀ ਹਲਚਲ ਪੈਦਾ ਹੋ ਗਈ ਹੈ। ਇਸ ਪੂਰੇ ਮਾਮਲੇ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਆਉਣ ਵਾਲੇ ਸਮੇਂ ਵਿੱਚ ਹੋਰ ਜਾਣਕਾਰੀ ਪ੍ਰਾਪਤ ਹੋਣ ਦੀ ਉਮੀਦ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments