Homeਪੰਜਾਬਮੋਗਾ 'ਚ ਨਸ਼ਾ ਛੁਡਾਊ ਹਸਪਤਾਲ 'ਤੇ ਈ.ਡੀ. ਨੇ ਮਾਰਿਆ ਛਾਪਾ

ਮੋਗਾ ‘ਚ ਨਸ਼ਾ ਛੁਡਾਊ ਹਸਪਤਾਲ ‘ਤੇ ਈ.ਡੀ. ਨੇ ਮਾਰਿਆ ਛਾਪਾ

ਬਾਘਾਪੁਰਾਣਾ : ਆਮ ਆਦਮੀ ਪਾਰਟੀ ਨੇ ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੁਝ ਦਿਨ ਪਹਿਲਾਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਮੋਗਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੂੰ ਮੁੜ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ।

ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੱਲੋਂ ਮੋਗਾ ਸਥਿਤ ਉਸ ਦੇ ਘਰ ‘ਤੇ ਸਵੇਰ ਤੋਂ ਹੀ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਹੁਣ ਬਾਘਾਪੁਰਾਣਾ ਦੇ ਮੋਗਾ ਰੋਡ ‘ਤੇ ਸਥਿਤ ਆਸ਼ੀਰਵਾਦ ਨਸ਼ਾ ਛੁਡਾਊ ਹਸਪਤਾਲ ‘ਚ ਈ.ਡੀ ਦੀ ਟੀਮ ਵੱਲੋਂ ਛਾਪੇਮਾਰੀ ਕਰਨ ਦੀ ਸੂਚਨਾ ਹੈ।

ਜਾਣਕਾਰੀ ਮੁਤਾਬਕ , ਈ.ਡੀ ਦੀ ਇਸ ਕਾਰਵਾਈ ਨੂੰ ਲੈ ਕੇ ਇਲਾਕੇ ‘ਚ ਕਾਫੀ ਚਰਚਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਹ ਹਸਪਤਾਲ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਦੇ ਪਤੀ ਡਾ: ਰਾਕੇਸ਼ ਅਰੋੜਾ ਨਾਲ ਸਬੰਧਿਤ ਹੈ । ਹਾਲਾਂਕਿ ਛਾਪੇਮਾਰੀ ਦੇ ਕਾਰਨਾਂ ਅਤੇ ਜਾਂਚ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments