HomeਪੰਜਾਬED ਦਾ ਦਾਅਵਾ- ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੇ GMADA ਫੈਸਲਿਆਂ 'ਚ...

ED ਦਾ ਦਾਅਵਾ- ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੇ GMADA ਫੈਸਲਿਆਂ ‘ਚ ਦਖਲ ਦਿੱਤਾ

ਮੋਹਾਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ GMADA ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਬਾਰੇ ਦੋਸ਼ ਲਗਾਏ ਹਨ। ED ਮੁਤਾਬਕ ਦੋਵਾਂ ਨੇ GMADA ਅਧਿਕਾਰੀਆਂ ਨਾਲ ਗੈਰ-ਰਸਮੀ ਮੀਟਿੰਗਾਂ ਕੀਤੀਆਂ ਅਤੇ ਮਾਸਟਰ ਪਲਾਨ, ਜ਼ਮੀਨ ਦੀ ਨਿਲਾਮੀ, ਜ਼ਮੀਨ ਐਕਵਾਇਰ ਕਰਨ ਅਤੇ ਮੁਆਵਜ਼ੇ ਨਾਲ ਜੁੜੇ ਮਾਮਲਿਆਂ ’ਤੇ ਚਰਚਾ ਕੀਤੀ। ਏਜੰਸੀ ਦਾ ਦਾਅਵਾ ਹੈ ਕਿ ਕੁਝ ਅਹਿਮ ਫੈਸਲੇ ਸਤੇਂਦਰ ਜੈਨ ਦੀਆਂ ਹਦਾਇਤਾਂ ਤਹਿਤ ਗੈਰ-ਰਸਮੀ ਤਰੀਕੇ ਨਾਲ ਲਏ ਗਏ।

ED ਨੇ GMADA ਦੀ ਬਿਨਾਂ ਵਿਕੀ ਜ਼ਮੀਨ ਦੇ ਰਿਜ਼ਰਵ ਭਾਅ ਵਿੱਚ ਕਥਿਤ ਤੌਰ ’ਤੇ ਕਮੀ ਕੀਤੇ ਜਾਣ ਦੀ ਵੀ ਜਾਂਚ ਕੀਤੀ ਹੈ। ਏਜੰਸੀ ਮੁਤਾਬਕ ਇਸ ਨਾਲ ਪੰਜਾਬ ਸਰਕਾਰ ਅਤੇ GMADA ਨੂੰ ਲਗਭਗ 10,000 ਕਰੋੜ ਰੁਪਏ ਦਾ ਸੰਭਾਵਿਤ ਨੁਕਸਾਨ ਹੋ ਸਕਦਾ ਸੀ। ED ਨੇ ਇਹ ਵੀ ਕਿਹਾ ਹੈ ਕਿ ਜਾਂਚ ਦੌਰਾਨ ਇਲੈਕਟ੍ਰਾਨਿਕ ਉਪਕਰਨਾਂ ਅਤੇ ਦਸਤਾਵੇਜ਼ਾਂ ਨੂੰ ਜ਼ਬਤ ਕੀਤਾ ਗਿਆ।

ਇਹ ਜਾਂਚ ਤਿਰੂਪਤੀ ਇਨਫ੍ਰਾਪ੍ਰੋਜੈਕਟਸ ਨਾਲ ਜੁੜੇ ਕਥਿਤ 238 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਤੋਂ ਸ਼ੁਰੂ ਹੋਈ ਸੀ। ED ਨੇ 24 ਸਤੰਬਰ ਨੂੰ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿੱਚ 26 ਥਾਵਾਂ ’ਤੇ ਤਲਾਸ਼ੀ ਅਤੇ ਸਰਵੇ ਕੀਤੇ। ਇਸ ਕਾਰਵਾਈ ਦੌਰਾਨ GMADA ਅਤੇ ਪੰਜਾਬ ਦੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਦਫ਼ਤਰ ਵੀ ਜਾਂਚ ਦੇ ਘੇਰੇ ਵਿੱਚ ਰਹੇ।

ਦੂਜੇ ਪਾਸੇ AAP ਨੇ ED ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦਾ GMADA ਦੇ ਪ੍ਰੋਜੈਕਟਾਂ ਜਾਂ ਸਰਕਾਰੀ ਕੰਮਕਾਜ ਨਾਲ ਕੋਈ ਸਬੰਧ ਨਹੀਂ ਹੈ ਅਤੇ ਦੋਵਾਂ ਦੀ ਭੂਮਿਕਾ ਪੰਜਾਬ ਵਿੱਚ ਸਿਰਫ਼ ਸਿਆਸੀ ਹੈ। AAP ਨੇ ED ਦੀ ਕਾਰਵਾਈ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਵੀ ਦੱਸਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments