Health News : ਸਰਦੀਆਂ ਦੇ ਮੌਸਮ ਵਿੱਚ ਚਮੜੀ ਅਕਸਰ ਰੁੱਖੀ, ਬੇਜਾਨ ਅਤੇ ਬਿਨਾਂ ਨਿਖਾਰ ਵਾਲੀ ਹੋ ਜਾਂਦੀ ਹੈ। ਮਹਿੰਗੇ ਕਰੀਮਾਂ, ਫੇਸ ਪੈਕ ਅਤੇ ਬਿਊਟੀ ਟਰੀਟਮੈਂਟ ਦੇ ਬਾਵਜੂਦ ਚਿਹਰੇ ‘ਤੇ ਉਹ ਚਮਕ ਨਹੀਂ ਪਰਤਦੀ, ਜਿਸਦੀ ਚਾਹਤ ਹਰ ਕੋਈ ਰੱਖਦਾ ਹੈ। ਛੋਟੇ ਜਿਹੇ ਪਿਸਤੇ ਦੇ ਰੋਜ਼ਾਨਾ ਸੇਵਨ ਨਾਲ ਨਾ ਸਿਰਫ਼ ਚਮੜੀ ਵਿੱਚ ਨਿਖਾਰ ਆਉਂਦਾ ਹੈ ਸਗੋਂ ਇਹ ਦਿਲ ਨੂੰ ਹੈਲਦੀ ਰੱਖਦਾ ਹੈ। ਭਾਰਤ ਸਰਕਾਰ ਦਾ ਆਯੁਸ਼ ਮੰਤਰਾਲਾ ਪਿਸਤਾ ਦੇ ਰੋਜ਼ਾਨਾ ਸੇਵਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਦੇ ਨਾਲ-ਨਾਲ, ਇਸਨੂੰ ਖੁਰਾਕ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੰਦਾ ਹੈ। ਆਓ ਜਾਣਦੇ ਹਾਂ ਪਿਸਤਾ ਖਾਣ ਦੇ ਕਿੰਨੇ ਫਾਇਦੇ ਹਨ:
ਸਕਿੰਨ ਨੂੰ ਰੱਖੇ ਸਾਫ਼ ਅਤੇ ਗਲੋਇੰਗ
ਪਿਸਤਾ ਨਾ ਸਿਰਫ਼ ਸੁਆਦ ਵਿੱਚ ਲਾਜਵਾਬ ਹੈ, ਬਲਕਿ ਇਹ ਸਕਿੰਨ ਅਤੇ ਪੂਰੇ ਸਰੀਰ ਦੇ ਲਈ ਕੁਦਰਤੀ ਖਜ਼ਾਨਾ ਵੀ ਹੈ। ਮਾਹਿਰਾਂ ਦੇ ਅਨੁਸਾਰ, ਪਿਸਤਾ ਵਿੱਚ ਵਿਟਾਮਿਨ ਈ ਮੌਜੂਦ ਹੁੰਦ ਹੈ। ਇਹ ਵਿਟਾਮਿਨ ਸਕਿੰਨ ਨੂੰ ਡੂੰਘਾਈ ਨਾਲ ਪੋਸ਼ਣ ਦਿੰਦਾ ਹੈ, ਨਮੀ ਬਣਾਈ ਰੱਖਦਾ ਹੈ ਅਤੇ ਖੁਸ਼ਕੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਮੌਜੂਦ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨਾਲ ਲੜਦੇ ਹਨ, ਜਿਸ ਨਾਲ ਝੁਰੜੀਆਂ, ਫਾਈਨ ਲਾਈਨਾਂ ਅਤੇ ਸਮੇਂ ਤੋਂ ਪਹਿਲਾਂ ਬੁਢਾਪੇ ਦਿਖਣ ਦੀ ਸਮੱਸਿਆ ਕਾਫ਼ੀ ਹਦ ਤੱਕ ਘੱਟ ਹੋ ਜਾਦੀ ਹੈ।
ਇਸ ਦੇ ਨਿਯਮਿਤ ਸੇਵਨ ਨਾਲ ਸਕਿੰਨ ਨਰਮ, ਗਲੋਇੰਗ ਅਤੇ ਜਵਾਨ ਬਣੀ ਰਹਿੰਦੀ ਹੈ। ਪਿਸਤਾ ਦੇ ਫਾਇਦੇ ਸਿਰਫ ਸਕਿੰਨ ਤੱਕ ਸੀਮਿਤ ਨਹੀਂ ਹਨ; ਇਹ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹਨ।
ਵਾਲਾਂ ਦੇ ਝੜਨ ਨੂੰ ਰੋਕੇ
ਪਿਸਤਾ ਵਿੱਚ ਮੌਜੂਦ ਬਾਇਓਟਿਨ ਅਤੇ ਪ੍ਰੋਟੀਨ ਵਾਲਾਂ ਦੇ ਝੜਨ ਨੂੰ ਰੋਕਦਾ ਹੈ ਅਤੇ ਉਹਨਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਂਦਾ ਹੈ। ਪਿਸਤਾ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਵਿੱਚ ਭਰਪੂਰ ਫਾਈਬਰ ਹੁੰਦਾ ਹੈ, ਜੋ ਭੁੱਖ ਨੂੰ ਕੰਟਰੋਲ ਕਰਦਾ ਹੈ ਅਤੇ ਵਜਨ ਸੰਤੁਲਨ ਰੱਖਣ ਵਿੱਚ ਸਹਾਇਕ ਹੈ।
ਇਮਿਊਨਿਟੀ ਨੂੰ ਕਰਦਾ ਹੈ ਮਜ਼ਬੂਤ
ਇਸ ਤੋਂ ਇਲਾਵਾ, ਪਿਸਤਾ ਵਿੱਚ ਜ਼ਿੰਕ ਅਤੇ ਵਿਟਾਮਿਨ ਬੀ6 ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਦੀ ਹੈ ਅਤੇ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੈ। ਇਨ੍ਹਾਂ ਵਿੱਚ ਲੂਟੀਨ ਅਤੇ ਜ਼ੈਕਸਾਂਥਿਨ ਵਰਗੇ ਮਿਸ਼ਰਣ ਵੀ ਹੁੰਦੇ ਹਨ, ਜੋ ਨਜ਼ਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।
ਮਾਹਿਰਾਂ ਦੀ ਸਲਾਹ ਹੈ ਕਿ ਭੁੰਨੇ ਹੋਏ ਪਿਸਤੇ ਸਵੇਰੇ ਖਾਲੀ ਪੇਟ ਜਾਂ ਨਾਸ਼ਤੇ ਵਿੱਚ ਦੁੱਧ ਦੇ ਨਾਲ ਲੈਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸਨੂੰ ਸਲਾਦ, ਦਹੀਂ ਜਾਂ ਕਿਸੇ ਵੀ ਸਨੈਕ ਵਿੱਚ ਮਿਲਾ ਕੇ ਵੀ ਖਾ ਸਕਦੇ ਹੋ। ਹਾਲਾਂਕਿ, ਜੇਕਰ ਕਿਸੇ ਤਰ੍ਹਾਂ ਦੀ ਐਲਰਜੀ ਹੈ ਜਾਂ ਗੁਰਦੇ ਨਾਲ ਜੁੜੀ ਕੋਈ ਸਮੱਸਿਆ ਹੈ, ਤਾਂ ਪਿਸਤਾ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।











