Health News : ਕੀ ਤੁਸੀਂ ਵੀ ਕਣਕ ਦੇ ਆਟੇ ਤੋਂ ਬਣੀ ਰੋਟੀ ਖਾਂਦੇ ਹੋ? ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ, ਕਣਕ ਦੀ ਰੋਟੀ ਤੁਹਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੀ ਰੋਟੀ ਤੋਂ ਬਚਣਾ ਚਾਹੀਦਾ ਹੈ। ਕਣਕ ਦੀ ਰੋਟੀ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਵਧਾ ਸਕਦੀ ਹੈ। ਇਸ ਦੀ ਜਗ੍ਹਾਂ ਤੁਹਾਨੂੰ ਜਵਾਰ ਦੇ ਆਟੇ ਦੀ ਬਣੀ ਰੋਟੀ ਖਾਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਵਜਨ ਘਟਾਉਣ ਵਿੱਚ ਫਾਇਦੇਮੰਦ ਜਵਾਰ
ਜੋ ਲੋਕ ਆਪਣੀ ਵੇਟ ਲੌਸ ਜਰਨੀ ਨੂੰ ਬੂਸਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਜਵਾਰ ਦੇ ਆਟੇ ਦੀ ਬਣੀ ਰੋਟੀ ਇੱਕ ਚੰਗਾ ਆਪਸ਼ਨ ਸਾਬਤ ਹੋ ਸਕਦੀ ਹੈ। ਜਵਾਰ ਦੇ ਆਟੇ ਵਿੱਚ ਮੌਜੂਦ ਤੱਤ ਤੁਹਾਡੀ ਬਾਡੀ ਦੇ ਮੈਟਾਬੋਲਿਜ਼ਮ ਨੂੰ ਸੁਧਾਰਨ ਵਿੱਚ ਕਾਰਗਰ ਸਾਬਤ ਹੋ ਸਕਦੇ ਹਨ। ਮੋਟਾਪੇ ਨੂੰ ਘਟਾਉਣ ਲਈ ਤੁਹਾਨੂੰ ਵੀ ਜਵਾਰ ਦੀ ਰੋਟੀ ਦਾ ਸੇਵਨ ਕਰਕੇ ਦੇਖਣਾ ਚਾਹੀਦਾ ਹੈ।
ਕੰਟਰੋਲ ਕਰੇ ਬਲੱਡ ਸ਼ੂਗਰ ਦੇ ਪੱਧਰ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸ਼ੂਗਰ ਦੇ ਮਰੀਜ਼ਾਂ ਲਈ ਵੀ ਜਵਾਰ ਦੀ ਰੋਟੀ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਜਵਾਰ ਦੇ ਆਟੇ ਤੋਂ ਬਣੀ ਰੋਟੀ ਖਾ ਸਕਦੇ ਹੋ। ਜੇਕਰ ਤੁਸੀਂ ਆਪਣੀ ਗੱਟ ਹੈਲਥ ਨੂੰ ਸੁਧਾਰਨਾ ਚਾਹੁੰਦੇ ਹੋ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੀ ਰੋਟੀ ਦੀ ਬਜਾਏ ਜੁਆਰ ਦੀ ਰੋਟੀ ਚੁਣਨੀ ਚਾਹੀਦੀ ਹੈ।
ਧਿਆਨ ਦੇਣ ਯੋਗ ਵਾਲੀ ਗੱਲ
ਆਓ ਕੁਝ ਹੋਰ ਦੂਸਰੇ ਆਟੇ ਦੇ ਫਾਇਦਿਆਂ ਦੇ ਬਾਰੇ ਵੀ ਜਾਣੀਏ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ , ਸਰਦੀਆਂ ਦੇ ਮੌਸਮ ਵਿੱਚ ਬਾਜਰੇ ਦੀ ਰੋਟੀ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਦੀ ਹੈ। ਇਸ ਦੌਰਾਨ, ਬੌਨ ਹੈਲਥ ਵੀ ਮਜ਼ਬੂਤੀ ਬਣਾਈ ਰੱਖਣ ਲਈ ਰਾਗੀ ਦੀ ਰੋਟੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹੈਲਥ ਐਕਸਪਰਟਾਂ ਦੇ ਮੁਤਾਬਕ ਇਮਿਊਨਿਟੀ ਵਧਾਉਣ ਲਈ ਮੱਕੀ ਦੇ ਆਟੇ ਦੀ ਰੋਟੀ ਖਾਧੀ ਜਾ ਸਕਦੀ ਹੈ।











