Health News : ਸਿਹਤਮੰਦ ਅਤੇ ਤੰਦਰੁਸਤ ਸਰੀਰ ਲਈ ਖੁਰਾਕ ਬਹੁਤ ਜ਼ਰੂਰੀ ਹੈ। ਭਾਰਤੀ ਪਕਵਾਨ ਨਾ ਸਿਰਫ਼ ਸੁਆਦੀ ਹੁੰਦੇ ਹਨ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇੱਕ ਇਹੋ ਜਿਹਾ ਗੁੜ ਤੇ ਛੋਲਿਆਂ ਦਾ ਕੰਬੀਨੇਸ਼ਨ ਹੈ, ਜਿਸਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਇਹ ਕੰਬੀਨੇਸ਼ਨ ਸਰੀਰ ਲਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਗੁੜ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਯਾਨੀ ਟੌਕਸਿਨ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਛੋਲੇ ਸਰੀਰ ਨੂੰ ਤਾਕਤ ਦਿੰਦੇ ਹਨ। ਦਿੱਲੀ ਦੀ ਡਾਈਟੀਸ਼ੀਅਨ ਪ੍ਰਾਚੀ ਛਾਬੜਾ ਨੇ ਗੁੜ ਤੇ ਛੋਲੇ ਖਾਣ ਦੇ ਫਾਇਦਿਆਂ ਬਾਰੇ ਦੱਸਦੀ ਹੈ।
ਡਾਇਟੀਸ਼ੀਅਨ ਪ੍ਰਾਚੀ ਛਾਬੜਾ ਨੇ ਦੱਸਿਆ ਕਿ ਇਹ ਦੋਵੇਂ ਚੀਜ਼ਾਂ ਨਾ ਸਿਰਫ਼ ਪੋਸ਼ਣ ਨਾਲ ਭਰਪੂਰ ਹਨ, ਸਗੋਂ ਜਦੋਂ ਇਨ੍ਹਾਂ ਨੂੰ ਇਕੱਠੇ ਲਿਆ ਜਾਵੇ ਤਾਂ ਇਹ ਸਰੀਰ ਦੇ ਪਾਚਨ ਤੰਤਰ ਨੂੰ ਵੀ ਸੁਧਾਰਨ ਵਿੱਚ ਮਦਦ ਕਰਦੀਆਂ ਹਨ। ਖ਼ਾਸ ਤੌਰ ‘ਤੇ ਜੇਕਰ ਤੁਸੀਂ ਹਰ ਰੋਜ਼ ਰਾਤ ਨੂੰ ਗੁੜ ਦੇ ਨਾਲ ਭੁੰਨੇ ਹੋਏ ਛੋਲੇ ਖਾਂਦੇ ਹੋ, ਤਾਂ ਸਵੇਰੇ ਪੇਟ ਬਿਲਕੁਲ ਸਾਫ਼ ਹੁੰਦਾ ਹੈ ਅਤੇ ਦਿਨ ਭਰ ਸਰੀਰ ਵਿੱਚ ਫੁਰਤੀ ਬਣੀ ਰਹਿੰਦੀ ਹੈ।
ਪਾਚਨ ਕਿਰਿਆ ਵਿੱਚ ਸੁਧਾਰ
ਛੋਲਿਆਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਉੱਥੇ ਹੀ, ਦੂਜੇ ਪਾਸੇ ਗੁੜ ਵਿੱਚ ਮੌਜੂਦ ਕੁਦਰਤੀ ਤੱਤ ਮਲ ਤਿਆਗ ਨੂੰ ਬਿਹਤਰ ਬਣਾਉਂਦੇ ਹਨ। ਨਾਲ ਲੈਣ ‘ਤੇ ਦੋਵੇਂ ਹੀ ਕਬਜ਼, ਢਿੱਡ ਫੁੱਲਣਾ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਲਗਾਤਾਰ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਹਰ ਸਵੇਰ ਜਾਂ ਖਾਣੇ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਖਾਣਾ ਚਾਹੀਦਾ ਹੈ।
ਸਰੀਰ ਲਈ ਕੁਦਰਤੀ ਊਰਜਾ
ਗੁੜ ਵਿੱਚ ਕੁਦਰਤੀ ਚੀਨੀ ਹੋਣ ਕਾਰਨ ਇਹ ਸਰੀਰ ਨੂੰ ਝੱਟ ਐਨਰਜੀ ਦਿੰਦਾ ਹੈ। ਇਹ ਪ੍ਰੋਟੀਨ ਦਾ ਚੰਗਾ ਸੋਮਾ ਹੈ, ਇਸ ਲਈ ਇਹ ਮਾਸਪੇਸ਼ੀਆਂ ਨੂੰ ਤਕੜਾ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਦਫ਼ਤਰ ਵਿੱਚ ਥਕਾਵਟ ਮਹਿਸੂਸ ਕਰ ਰਹੇ ਹੋ ਜਾਂ ਤੁਹਾਡੇ ਬੱਚੇ ਲਗਾਤਾਰ ਭੁੱਖੇ ਰਹਿੰਦੇ ਹਨ, ਤਾਂ ਇਹ ਮਿਸ਼ਰਣ ਇੱਕ ਚੰਗਾ ਵਿਕਲਪ ਹੈ। ਇਸ ਨਾਲ ਮਿਲਣ ਵਾਲੀ ਊਰਜਾ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਸਰੀਰ ਥਕਾਵਟ ਦੀ ਸਥਿਤੀ ਵਿੱਚ ਨਹੀਂ ਰਹਿੰਦਾ।
ਹੀਮੋਗਲੋਬਿਨ ਵਧਾਉਂਦਾ
ਗੁੜ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਖੂਨ ਵਿੱਚ ਹੀਮੋਗਲੋਬਿਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਗੁੜ ਖਾਸ ਤੌਰ ‘ਤੇ ਔਰਤਾਂ ਜਾਂ ਅਨੀਮੀਆ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੈ। ਛੋਲਿਆਂ ਵਿੱਚ ਵੀ ਥੋੜ੍ਹਾ ਜਿਹਾ ਆਇਰਨ ਹੁੰਦਾ ਹੈ, ਇਸ ਲਈ ਦੋਵੇਂ ਮਿਲ ਕੇ ਸਰੀਰ ਨੂੰ ਜ਼ਰੂਰੀ ਮਿਨਰਲ ਦਿੰਦੇ ਹਨ। ਰੋਜ਼ਾਨਾ ਥੋੜ੍ਹਾ ਜਿਹਾ ਗੁੜ ਅਤੇ ਛੋਲੇ ਖਾਣ ਨਾਲ ਖੂਨ ਸਾਫ਼ ਹੁੰਦਾ ਹੈ। ਛੋਲੇ ਸਰੀਰ ਵਿੱਚ ਆਇਰਨ ਦੀ ਪੂਰਤੀ ਕਰਦੇ ਹਨ ਅਤੇ ਚਮੜੀ ਵਿੱਚ ਚਮਕ ਵੀ ਆਉਂਦੀ ਹੈ।
ਮਜ਼ਬੂਤ ਹੱਡੀਆਂ
ਅਖਰੋਟ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦਾ ਕੁਦਰਤੀ ਸਰੋਤ ਹੈ, ਉਹ ਜੋ ਮਜ਼ਬੂਤ ਹੱਡੀਆਂ ਲਈ ਜ਼ਰੂਰੀ ਹਨ। ਗੁੜ ਸਰੀਰ ਵਿੱਚ ਅਕੜਾਅ ਨੂੰ ਘੱਟ ਕਰਦਾ ਹੈ ਅਤੇ ਜੋੜਾਂ ਦੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਜੇਕਰ, ਬਜ਼ੁਰਗ ਲੋਕ ਰੋਜ਼ਾਨਾ ਇਸ ਮਿਸ਼ਰਣ ਦਾ ਸੇਵਨ ਕਰਨ, ਤਾਂ ਇਹ ਜੋੜਾਂ ਦੇ ਲਚਕੀਲੇਪਣ ਨੂੰ ਬਣਾਈ ਰੱਖਦਾ ਹੈ ਅਤੇ ਹੱਡੀਆਂ ਦੇ ਕਮਜ਼ੋਰ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਠੰਡ ਦੇ ਦਿਨਾਂ ਵਿੱਚ ਇਹ ਖਾਸ ਤੌਰ ‘ਤੇ ਲਾਭਦਾਇਕ ਹੁੰਦਾ ਹੈ।











