Home ਪੰਜਾਬ ਫਰੋਜ਼ਨ ਮਟਰ ਖਾਣ ਨਾਲ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਵਿਗੜੀ ਸਿਹਤ...

ਫਰੋਜ਼ਨ ਮਟਰ ਖਾਣ ਨਾਲ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਵਿਗੜੀ ਸਿਹਤ , ਇੱਕ ਦੀ ਮੌਤ

0

ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਦੁੱਗਲਵਾਲਾ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਬਣਾਈ ਗਈ ਮਟਰ ਦੀ ਸਬਜੀ ਖਾਣ ਨਾਲ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਹਾਲਤ ਵਿਗੜ ਗਈ। ਇਸ ਦੌਰਾਨ ਸਾਰਿਆਂ ਦਾ ਬਿਮਾਰ ਹਾਲਤ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਇਲਾਜ ਦੇ ਦੌਰਾਨ ਇੱਕ ਬਜ਼ੁਰਗ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਵਰਨਣਯੋਗ ਹੈ ਕਿ ਪਰਿਵਾਰ ਨੇ ਫਰੋਜ਼ਨ ਪੈਕਡ ਹਰੇ ਮਟਰ ਦੀ ਸਬਜੀ ਬਣਾਈ ਸੀ ।

ਜਾਣਕਾਰੀ ਦਿੰਦਿਆਂ ਪਿੰਡ ਦੁੱਗਲ ਵਾਲਾ ਦੇ ਵਸਨੀਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਜਗਤਾਰ ਸਿੰਘ ਜਿਸ ਦੀ ਉਮਰ ਕਰੀਬ 62 ਸਾਲ ਹੈ। ਉਹ ਦਿਹਾੜੀਦਾਰ ਮਜ਼ਦੂਰ ਸੀ ਅਤੇ ਬੀਤੇ ਬੁੱਧਵਾਰ ਨੂੰ ਪਿੰਡ ਦੇ ਡੇਅਰੀ ਫਾਰਮਰ ਦਿਲਬਾਗ ਸਿੰਘ ਦੇ ਘਰ ਕੰਮ ਕਰਨ ਗਿਆ ਸੀ। ਜਿੱਥੇ ਦਿਲਬਾਗ ਸਿੰਘ ਦੇ ਪਰਿਵਾਰ ਨੇ ਆਪਣੇ ਘਰ ਵਿੱਚ ਫਰੋਜ਼ਨ ਪੈਕਡ ਹਰੇ ਮਟਰ ਬਣਾਏ ਸਨ । ਜਿਸ ਨੂੰ ਸਾਰਾ ਪਰਿਵਾਰ, ਉਸਦੇ ਚਾਚੇ ਅਤੇ ਇੱਕ ਹੋਰ 16 ਸਾਲਾ ਮਜ਼ਦੂਰ ਨੇ ਖਾ ਲਿਆ। ਸਬਜ਼ੀ ਖਾਣ ਤੋਂ ਬਾਅਦ ਸਾਰਿਆਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ।

ਹਾਲਤ ਵਿਗੜਦੀ ਦੇਖ ਦਿਲਬਾਗ ਸਿੰਘ ਨੇ ਆਪਣੀ ਪਤਨੀ ਅਤੇ ਇੱਕ ਹੋਰ ਮੈਂਬਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਦੌਰਾਨ ਚਾਚਾ ਜਗਤਾਰ ਸਿੰਘ ਦੀ ਤਬੀਅਤ ਵਿਗੜਨ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੀਤੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਦਿਲਬਾਗ ਸਿੰਘ ਦੇ ਘਰ ਹਰੇ ਮਟਰ ਖਾਧੇ ਸਨ, ਜਿਸ ਤੋਂ ਬਾਅਦ ਸਾਰਿਆਂ ਦੀ ਸਿਹਤ ਵਿਗੜ ਗਈ।

NO COMMENTS

LEAVE A REPLY

Please enter your comment!
Please enter your name here

Exit mobile version