Homeਹੈਲਥਰੋਜ਼ਾਨਾ ਛੁਹਾਰੇ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਭਰਪੂਰ ਫਾਇਦੇ

ਰੋਜ਼ਾਨਾ ਛੁਹਾਰੇ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਭਰਪੂਰ ਫਾਇਦੇ

Health News : ਅੱਜਕੱਲ੍ਹ ਬਹੁਤ ਘੱਟ ਲੋਕ ਹਨ ਜੋ ਡਰਾਈ ਫਰੂਟਸ ਵਿੱਚ ਛੁਹਾਰੇ ਖਾਂਦੇ ਹਨ। ਕਾਜੂ ਬਦਾਮ ਦੇ ਚੱਕਰ ਵਿੱਚ ਲੋਕਾਂ ਨੂੰ ਛੁਹਾਰੇ ਖਾਣਾ ਕਾਫੀ ਘੱਟ ਦਿੱਤਾ ਹੈ। ਇੱਕ ਵਕਤ ਸੀ ਜਦੋ ਲੋਕ ਤਾਕਤ ਲਈ ਦੁੱਧ ਵਿੱਚ ਛੁਹਾਰੇ ਭਿਗੋ ਕੇ ਖਾਂਦੇ ਸਨ। ਹਾਲਾਂਕਿ ਛੁਹਾਰੇ ਖਾਣ ਵਿੱਚ ਥੋੜ੍ਹਾ ਮੁਸ਼ਕਿਲ ਲੱਗਦਾ ਹੈ। ਜੇਕਰ ਸੁੱਕਾ ਛੁਹਾਰਾ ਖਾਈਏ ਤਾਂ ਇਹ ਕਾਫੀ ਸਖਤ ਹੁੰਦਾ ਹੈ, ਪਰ ਇਸਨੂੰ ਭਿਗੋ ਕੇ ਖਾਣ ਨਾਲ ਸਰੀਰ ਨੂੰ ਗਜ਼ਬ ਦੇ ਫਾਇਦੇ ਮਿਲਦੇ ਹਨ। ਖਾਸ ਤੌਰ ‘ਤੇ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ ਉਨ੍ਹਾਂ ਨੂੰ ਰੋਜ਼ਾਨਾ ਛੁਹਾਰਾ ਖਾਣਾ ਚਾਹੀਦਾ ਹੈ। ਛੁਹਾਰਾ ਖਾਣ ਨਾਲ ਸਰੀਰ ਵਿੱਚ ਖੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਆਇਰਨ ਮਿਲਦਾ ਹੈ। ਛੁਹਾਰੇ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਹੁੰਦਾ ਹੈ ਜਿਸ ਨਾਲ ਹੱਡੀਆਂ ਅਤੇ ਦਿਲ ਦੀ ਸਿਹਤ ਅਚੀ ਰਹਿੰਦੀ ਹੈ। ਜਾਣੋ ਰੋਜ਼ਾਨਾ ਛੁਹਾਰਾ ਖਾਣ ਨਾਲ ਕੀ ਫਾਇਦੇ ਮਿਲਦੇ ਹਨ ਅਤੇ ਇਸ ਨੂੰ ਕਿਵੇਂ ਖਾਣਾ ਚਾਹੀਦਾ ਹੈ?

ਛੁਹਾਰਾ ਖਾਣ ਦੇ ਫਾਇਦੇ:  

ਸਰੀਰ ਵਿੱਚ ਖੂਨ ਨੂੰ ਵਧਾਉਣ ’ਚ ਮਦਦਗਾਰ – ਛੁਹਾਰਾ ਖਾਣ ਨਾਲ ਖੂਨ ਦੀ ਗਿਣਤੀ ਵਧਦੀ ਹੈ ਅਤੇ ਤਾਕਤ ਮਿਲਦੀ ਹੈ। ਛੁਹਾਰਾ ਆਇਰਨ ਨਾਲ ਭਰਪੂਰ ਹੁੰਦੇ ਹਨ, ਜੋ ਹੀਮੋਗਲੋਬਿਨ ਨੂੰ ਵਧਾਉਂਦੇ ਹਨ। ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ,  ਤੁਹਾਨੂੰ ਭਿਓਂ ਕੇ ਛੁਹਾਰਾ ਖਾਣੇ ਚਾਹੀਦੇ ਹਨ। ਛੁਹਾਰੇ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ, ਜੋ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ।

ਦਿਲ ਦੇ ਲਈ ਫਾਇਦੇਮੰਦ – ਰੋਜ਼ਾਨਾ ਛੁਹਾਰੇ ਖਾਣ ਨਾਲ ਹਾਰਟ ਹੈਲਦੀ ਰਹਿੰਦਾ ਹੈ। ਇਸ ਨੂੰ ਖਾਣ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਛੁਹਾਰੇ ਖਾਣ ਨਾਲ ਸਰੀਰ ਨੂੰ ਐਂਟੀਆਕਸੀਡੈਂਟ, ਹਾਈਪੋਲਿਪੀਡੇਮਿਕ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਐਪੋਪਟੋਟਿਕ ਗੁਣ ਮਿਲਦੇ ਹਨ। ਜੋ ਹਾਰਟ ਹੈਲਥ ਲਈ ਚੰਗੇ ਹੁੰਦੇ ਹਨ।

ਪਾਚਨ ਕਿਰਿਆ ਵਿੱਚ ਸੁਧਾਰ – ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਡਾਈਟ ਵਿੱਚ ਭਿੱਜੇ ਹੋਏ ਛੁਹਾਰੇ ਸ਼ਾਮਲ ਕਰੋ। ਨਾਸ਼ਤੇ ਵਿੱਚ ਛੁਹਾਰੇ ਖਾਣ ਨਾਲ ਊਰਜਾ ਮਿਲੇਗੀ ਅਤੇ ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲੇਗੀ। ਛੁਹਾਰੇ ਤੁਹਾਡੀ ਭਾਰ ਘਟਾਉਣ ਦੀ ਯਾਤਰਾ ਨੂੰ ਤੇਜ਼ ਕਰਦੇ ਹਨ। ਛੁਹਾਰੇ ਖਾਣ ਨਾਲ ਭਰਪੂਰ ਫਾਈਬਰ ਮਿਲਦਾ ਹੈ, ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ – ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਡਾਈਟ ਵਿੱਚ ਭਿੱਜੇ ਹੋਏ ਛੁਹਾਰੇ ਸ਼ਾਮਲ ਕਰੋ। ਨਾਸ਼ਤੇ ਵਿੱਚ ਛੁਹਾਰੇ ਖਾਣ ਨਾਲ ਊਰਜਾ ਮਿਲੇਗੀ ਅਤੇ ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲੇਗੀ। ਛੁਹਾਰੇ ਤੁਹਾਡੀ ਵੇਟ ਲੋਸ ਯਾਤਰਾ ਨੂੰ ਤੇਜ਼ ਕਰਦੇ ਹਨ। ਛੁਹਾਰੇ ਖਾਣ ਨਾਲ ਭਰਪੂਰ ਫਾਈਬਰ ਮਿਲਦਾ ਹੈ, ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ।

ਇਨਫੈਕਸ਼ਨਾਂ ਨੂੰ ਦੂਰ ਰੱਖੋ – ਛੁਹਾਰੇ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਸਰੀਰ ਇਨਫੈਕਸ਼ਨ ਨਾਲ ਲੜਨ ਲਈ ਤਿਆਰ ਹੁੰਦਾ ਹੈ। ਛੁਹਾਰੇ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ-ਏ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਬਣਾਉਂਦੇ ਹਨ। ਛੁਹਾਰੇ ਵਿੱਚ ਐਂਟੀਮਾਈਕਰੋਬੀਅਲ ਗੁਣ ਵੀ ਪਾਏ ਜਾਂਦੇ ਹਨ ਜੋ ਇਨਫੈਕਸ਼ਨ ਨੂੰ ਦੂਰ ਰੱਖਦੇ ਹਨ।

ਹੱਡੀਆਂ ਨੂੰ ਮਜ਼ਬੂਤ ​​ਕਰੇ: ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਤੱਤ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments