Homeਸੰਸਾਰਸਾਊਥ ਅਮਰੀਕਾ ’ਚ ਮਹਿਸੂਸ ਕੀਤਾ ਗਏ ਭੂਚਾਲ ਦੇ ਝਟਕੇ

ਸਾਊਥ ਅਮਰੀਕਾ ’ਚ ਮਹਿਸੂਸ ਕੀਤਾ ਗਏ ਭੂਚਾਲ ਦੇ ਝਟਕੇ

ਸਾਊਥ ਅਮਰੀਕਾ : ਫਿਲੀਪੀਨਜ਼ ਤੋਂ ਬਾਅਦ, ਸਾਊਥ ਅਮਰੀਕਾ ਵਿੱਚ ਸ਼ਕਤੀਸ਼ਾਲੀ ਭੁਚਾਲ ਆਇਆ। ਭੁਚਾਲ ਦੱਖਣੀ ਅਮਰੀਕਾ ਅਤੇ ਅੰਟਾਰਕਟਿਕਾ ਦੇ ਵਿਚਕਾਰ ਡ੍ਰੇਕ ਪੈਸੇਜ ਵਿੱਚ ਆਇਆ, ਜਿਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.8 ਸੀ, ਉਹੀ ਭੁਚਾਲ ਦਾ ਕੇਂਦਰ ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (USGS) ਦੇ ਅਨੁਸਾਰ 10 ਕਿਲੋਮੀਟਰ (6.2 ਮੀਲ) ਦੀ ਘੱਟ ਡੂੰਘਾਈ ‘ਤੇ ਮਿਲਿਆ, ਜਿੱਥੋਂ ਉੱਠੇ ਭੁਚਾਲ ਅਕਸਰ ਵਿਨਾਸ਼ਕਾਰੀ ਸਾਬਤ ਹੁੰਦੇ ਹਨ।

ਸੁਨਾਮੀ ਦਾ ਖ਼ਤਰਾ

ਪੈਸਿਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਇੰਨੀ ਤੀਬਰਤਾ ਦਾ ਭੁਚਾਲ ਆਉਣ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਅਤੇ ਸਮੁੰਦਰ ਕੰਢਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਇਲਾਕੇ ਖਾਲੀ ਕਰਨ ਦਾ ਹੁਕਮ ਦਿੱਤਾ। ਉੱਥੇ ਹੀ ਸਮੁੰਦਰੀ ਸਫ਼ਰ ‘ਤੇ ਨਿਕਲੇ ਜਹਾਜ਼ਾਂ ਨੂੰ ਵੀ ਸਾਵਧਾਨ ਕੀਤਾ। ਮਛੇਰਿਆਂ ਨੂੰ ਵਾਪਸ ਮੁੜ ਆਉਣ ਅਤੇ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ। ਸਾਊਥ ਚਿਲੀ ਨੂੰ ਵੀ ਅਲਰਟ ਭੇਜ ਦਿੱਤਾ ਗਿਆ, ਤਾਂ ਜੋ ਉਹ ਆਪਣੇ ਨਾਗਰਿਕਾਂ ਦੀ ਰੱਖਿਆ ਕਰ ਸਕਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments