ਨੇਪਾਲ : ਨੇਪਾਲ ਦੇ ਪਹਾੜੀ ਜ਼ਿਲੇ ਦਾਰਚੁਲਾ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ। ਨੇਪਾਲ ਦੇ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅਨੁਸਾਰ, ਭੂਚਾਲ ਅੱਜ ਸਵੇਰੇ 11 ਵੱਜ ਕੇ 55 ਮਿੰਟ ‘ਤੇ ਆਇਆ। ਇਸਦਾ ਕੇਂਦਰ ਦਾਰਚੁਲਾ ਜ਼ਿਲੇ ਦੇ ਤਪੋਵਨ ਇਲਾਕੇ ਵਿੱਚ ਜ਼ਮੀਨ ਦੇ ਅੰਦਰ ਸਥਿਤ ਸੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਸਥਾਨਕ ਲੋਕਾਂ ਵਿੱਚ ਹਫੜਾ-ਤਫੜੀ ਮੱਚ ਗਈ ਅਤੇ ਕਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ, ਇਮਾਰਤ ਢਹਿਣ ਜਾਂ ਜ਼ਮੀਨ ਖਿਸਕਣ ਦੀ ਕੋਈ ਖ਼ਬਰ ਨਹੀਂ ਹੈ। ਰਾਹਤ ਅਤੇ ਨਿਗਰਾਨੀ ਟੀਮਾਂ ਇਲਾਕੇ ਦੀ ਨਿਗਰਾਨੀ ਕਰ ਰਹੀਆਂ ਹਨ।











