ਲੇਹ : ਲੱਦਾਖ ਦੇ ਲੇਹ ‘ਚ ਅੱਜ ਸਵੇਰੇ- ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਲੇਹ ‘ਚ ਅੱਜ ਸਵੇਰੇ 6.05 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.5 ਦਰਜ ਕੀਤੀ ਗਈ ਹੈ। ਇਸਦੀ ਡੂੰਘਾਈ 10 ਕਿਲੋਮੀਟਰ ਜ਼ਮੀਨ ਹੇਠ ਸੀ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਗਏ। ਹਾਲਾਂਕਿ, ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ
ਸਵੇਰੇ-ਸਵੇਰੇ ਕੁਝ ਲੋਕ ਨੀਂਦ ਵਿੱਚ ਹੀ ਸਨ, ਜੋ ਲੋਕ ਜਾਗ ਰਹੇ ਸਨ ਉਹ ਅਚਾਨਕ ਆਏ ਭੂਚਾਲ ਤੋਂ ਇੰਨੇ ਡਰ ਗਏ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕ ‘ਤੇ ਆ ਗਏ। ਲੋਕਾਂ ਦੇ ਦੱਸਿਆ ਕਿ ਭੂਚਾਲ ਦੇ ਝਟਕੇ ਇਨ੍ਹੇਂ ਤੇਜ਼ ਸਨ ਕਿ ਨੀਂਦ ਵਿੱਚ ਵੀ ਮਹਿਸੂਸ ਹੋਇਆ ਕਿ ਪੂਰਾ ਘਰ ਹਿੱਲ ਰਿਹਾ ਹੈ। ਹੰਗਾਮਾ ਹੋ ਗਿਆ ਅਤੇ ਲੋਕ ਡਰ ਗਏ। ਕਈ ਲੋਕ ਕਾਫੀ ਦੇਰ ਤੱਕ ਘਰ ਦੇ ਬਾਹਰ ਖੜ੍ਹੇ ਰਹੇ।
ਲੱਦਾਖ ਹਿਮਾਲਿਆ ਖੇਤਰ ਵਿੱਚ ਪੈਂਦਾ ਹੈ, ਇਸ ਲਈ ਇੱਥੇ ਸਮੇਂ-ਸਮੇਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।












