ਬਿਹਾਰ : ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੇ ਝਟਕੇ ਲੱਗਦੇ ਹੀ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਘਰਾਂ ਤੋਂ ਬਾਹਰ ਆ ਗਏ। ਉੱਥੇ ਹੀ, ਭੁਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 5.6 ਮਾਪੀ ਗਈ।
ਭੁਚਾਲ ਦਾ ਝਟਕਾ ਕੁਝ ਹੀ ਸੈਕਿੰਡਾਂ ਦਾ ਸੀ, ਪਰ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਭੁਚਾਲ ਦੇ ਦੌਰਾਨ, ਲੋਕਾਂ ਨੇ ਆਪਣੇ ਘਰਾਂ ਵਿੱਚ ਪੱਖੇ, ਲਟਕਦੀਆਂ ਵਸਤੂਆਂ, ਅਤੇ ਪਾਣੀ ਦੇ ਭਾਂਡਿਆਂ ਵਿੱਚ ਹਿਲਜੁਲ ਦੇਖੀ, ਜਿਸ ਨਾਲ ਉਹ ਤੁਰੰਤ ਬਾਹਰ ਨਿਕਲ ਆਏ। ਹਾਲਾਂਕਿ, ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਬਿਹਾਰ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਵੀ ਝਟਕੇ ਮਹਿਸੂਸ ਹੋਏ। ਭੂਚਾਲ ਦਾ ਕੇਂਦਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 42 ਕਿਲੋਮੀਟਰ ਦੂਰ ਨਰਸਿੰਗਦੀ ਸੀ।












