Home ਸੰਸਾਰ ਓਸ਼ੇਨੀਆ ਮਹਾਂਦੀਪ ਦੇ ਟੋਂਗਾ ਖੇਤਰ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਓਸ਼ੇਨੀਆ ਮਹਾਂਦੀਪ ਦੇ ਟੋਂਗਾ ਖੇਤਰ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

0

ਟੋਂਗਾ : ਓਸ਼ੇਨੀਆ ਮਹਾਂਦੀਪ ਦੇ ਟੋਂਗਾ ਖੇਤਰ ਦੇ ਕੋਲ ਨਿਆਫੂ ਵਿੱਚ ਅੱਜ (24 ਮਾਰਚ) ਨੂੰ 7.6 ਤੀਬਰਤਾ ਦਾ ਤੇਜ਼ ਭੂਚਾਲ ਆਇਆ। ਹੁਣ ਤੱਕ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGL) ਦੇ ਮੁਤਾਬਿਕ ਭੂਚਾਲ 235 ਕਿਲੋਮੀਟਰ ਤੋਂ ਵੱਧ ਦੀ ਡੂੰਘਾਈ ‘ਤੇ ਆਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਟੋਂਗਾ ਇੱਕ ਟਾਪੂ ਦੇਸ਼ ਹੈ, ਜਿਸ ਵਿੱਚ 171 ਟਾਪੂ ਸ਼ਾਮਲ ਹਨ। ਇਹ ਆਸਟ੍ਰੇਲੀਆ ਦੇ ਪੂਰਬੀ ਤੱਟ ਤੋਂ ਲਗਭਗ 3,500 ਕਿਲੋਮੀਟਰ ਦੂਰ ਸਥਿਤ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਟੋਂਗਾ ਦੇ ਨੇਆਫੂ ਤੋਂ ਲਗਭਗ 153 ਕਿਲੋਮੀਟਰ ਪੱਛਮ ਵਿੱਚ ਆਇਆ। USGL ਦੇ ਅੰਕੜਿਆਂ ਦੇ ਅਨੁਸਾਰ, ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 9:37 ਵਜੇ ਆਇਆ।

ਸੁਨਾਮੀ ਦੀ ਚੇਤਾਵਨੀ

ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ (PTWC) ਨੇ ਦੱਸਿਆ ਕਿ ਭੂਚਾਲ ਜ਼ਮੀਨ ਦੇ ਬਹੁਤ ਅੰਦਰ ਆਇਆ ਸੀ। ਦੱਸ ਦਈਏ ਕਿ ਇੱਕ ਦਿਨ ਪਹਿਲਾਂ (23 ਮਾਰਚ)ਨੂੰ ਵੀ ਟੋਂਗਾ ਦੇ ਹਿਹੀਫੋ ਵਿੱਚ 6.2 ਤੀਬਰਤਾ ਦਾ ਭੂਚਾਲ ਆਇਆ ਸੀ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਇਹ ਭੂਚਾਲ 79.7 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ।

ਨੇਪਾਲ ਅਤੇ ਸਿੱਕਮ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ

ਇਸ ਤੋਂ ਪਹਿਲਾਂ, ਨੇਪਾਲ ਵਿੱਚ ਵੀ ਬੀਤੀ (23 ਮਾਰਚ) ਦੁਪਹਿਰ ਨੂੰ ਵੀ ਮਹਿਸੂਸ ਕੀਤੇ ਗਏ ਸਨ। ਜਿਸ ਦੀ ਤੀਬਰਤਾ 4.1 ਮਾਪੀ ਗਈ ਸੀ। ਭੂਚਾਲ ਦੇ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਬਜੰਗ ਦੇ ਰਾਇਲ ਖੇਤਰ ਦੇ ਨੇੜੇ ਸਥਿਤ ਸੀ। ਨੇਪਾਲ ਵਿੱਚ ਸਾਲ ਵਿੱਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ ਅਤੇ ਇਹ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਜ਼ੋਨਾਂ (ਭੂਚਾਲੀ ਜ਼ੋਨ ਚਾਰ ਅਤੇ ਪੰਜ) ਵਿੱਚੋਂ ਇੱਕ ਵਿੱਚ ਸਥਿਤ ਹੈ, ਜੋ ਇਸਨੂੰ ਭੂਚਾਲਾਂ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਬਣਾਉਂਦਾ ਹੈ। ਨੇਪਾਲ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਖਤਰੇ ਵਾਲੇ ਦੇਸ਼ਾਂ ਦੀ ਸੂਚੀ ਵਿੱਚ 11ਵੇਂ ਸਥਾਨ ’ਤੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version