Home ਪੰਜਾਬ ਜਲੰਧਰ ’ਚ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੌਰਾਨ, ਟ੍ਰੈਫਿਕ ਪੁਲਿਸ ਨੇ...

ਜਲੰਧਰ ’ਚ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੌਰਾਨ, ਟ੍ਰੈਫਿਕ ਪੁਲਿਸ ਨੇ 22 ਥਾਵਾਂ ‘ਤੇ ਰਾਹ ਕੀਤੇ ਡਾਇਵਰਟ

0

ਜਲੰਧਰ : ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਜਲੰਧਰ ਸ਼ਹਿਰ ਵਿੱਚ 6 ਅਕਤੂਬਰ ਨੂੰ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਣਾ ਹੈ। ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ 22 ਥਾਵਾਂ ‘ਤੇ  ਰਾਹ ਡਾਇਵਰਟ ਕੀਤੇ ਹਨ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਜੀ ਦੇ ਪ੍ਰਾਚੀਨ ਮੰਦਰ ਅਲੀ ਮੁਹੱਲਾ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਜੀ ਚੌਕ, ਲਵ ਕੁਸ਼ ਚੌਕ (ਮਿਲਾਪ ਚੌਕ), ਸ਼ਹੀਦ ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਅੱਡਾ ਟਾਂਡਾ, ਮਾਈ ਹੀਰਾ ਗੇਟ, ਸ਼ੀਤਲਾ ਮਾਤਾ ਮੰਦਰ, ਭਗਵਾਨ ਵਾਲਮੀਕਿ ਜੀ ਗੇਟ, ਪਟੇਲ ਚੌਕ, ਸਬਜ਼ੀ ਮੰਡੀ, ਬਸਤੀ ਅੱਡਾ ਤੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਜੀ ਦੇ ਪ੍ਰਾਚੀਨ ਮੰਦਰ ਵਿੱਚ ਸਮਾਪਤ ਹੋਵੇਗੀ।

ਇਸ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ, ਜਲੰਧਰ ਟ੍ਰੈਫਿਕ ਪੁਲਿਸ ਕਮਿਸ਼ਨਰੇਟ ਨੇ ਸਵੇਰੇ 9:00 ਵਜੇ ਤੋਂ ਰਾਤ 10:00 ਵਜੇ ਤੱਕ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੈ। ਤਹਾਨੂੰ ਦੱਸ ਦਈਏ ਕਿ ਨਕੋਦਰ ਚੌਕ, ਸਕਾਈਲਾਰਕ ਚੌਕ, ਸਟੇਟ ਬੈਂਕ ਆਫ਼ ਇੰਡੀਆ ਦੇ ਨੇੜੇ ਪਰਿੰਦਾ ਚੌਕ, ਪੀ.ਐਨ.ਬੀ. ਚੌਕ, ਪ੍ਰੈਸ ਕਲੱਬ ਚੌਕ, ਨਾਮਦੇਵ ਚੌਕ, ਸ਼ਾਸਤਰੀ ਚੌਕ, ਮੋੜ ਪ੍ਰਤਾਪ ਬਾਗ, ਮੋੜ ਹੈਨਰੀ ਪੈਟਰੋਲ ਪੰਪ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਵਨ-ਵੇ, ਇਖਾਰੀ ਪੁਲੀ ਦੇ ਸਾਹਮਣੇ, ਹੁਸ਼ਿਆਰਪੁਰ ਰੇਲਵੇ ਗੇਟ, ਟਾਂਡਾ ਚੌਕ, ਟਾਂਡਾ ਰੇਲਵੇ ਗੇਟ, ਟੀ-ਪੁਆਇੰਟ ਗੋਪਾਲ ਨਗਰ, ਪੁਰਾਣੀ ਸਬਜ਼ੀ ਮੰਡੀ ਚੌਕ, ਮੋਡ ਮਹਾਲਕਸ਼ਮੀ ਨਾਰਾਇਣ ਮੰਦਰ, ਪੁਰਾਣੀ ਜੇਲ੍ਹ ਦੇ ਨੇੜੇ, ਪਟੇਲ ਚੌਕ, ਬਸਤੀ ਅੱਡਾ ਚੌਕ, ਟੀ-ਪੁਆਇੰਟ ਸ਼ਕਤੀ ਨਗਰ, ਫੁੱਟਬਾਲ ਚੌਕ ਆਦਿ ਰੂਟਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।

ਸ਼ੋਭਾ ਯਾਤਰਾ ਰੂਟ ਸਵੇਰੇ 9:00 ਵਜੇ ਤੋਂ ਰਾਤ 10:00 ਵਜੇ ਤੱਕ ਆਮ ਵਾਹਨਾਂ ਦੇ ਲਈ ਬੰਦ ਰਹੇਗਾ। ਇਸ ਸਮੇਂ ਦੌਰਾਨ, ਡਰਾਈਵਰਾਂ ਨੂੰ 6 ਅਕਤੂਬਰ ਨੂੰ ਟ੍ਰੈਫਿਕ ਜਾਮ ਤੋਂ ਬਚਣ ਲਈ ਸ਼ੋਭਾ ਯਾਤਰਾ ਰੂਟ ਦੀ ਬਜਾਏ ਡਾਇਵਰਟ ਕੀਤੇ ਰੂਟਾਂ ਜਾਂ ਵਿਕਲਪਕ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਉਨ੍ਹਾਂ ਨੂੰ ਟ੍ਰੈਫਿਕ ਪੁਲਿਸ ਹੈਲਪਲਾਈਨ ਨੰਬਰ 0181-2227296 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version