ਜਲੰਧਰ : ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਦੇ ਲਈ ਅੱਜ ਸਰਾਫਾ ਬਾਜ਼ਾਰ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,56,800 ਰੁਪਏ ਪ੍ਰਤੀ 10 ਗ੍ਰਾਮ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,45,820 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ।
ਇਸ ਦੇ ਨਾਲ ਹੀ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਆ ਰਿਹਾ ਹੈ। ਅੱਜ ਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ।
ਇਸ ਦੌਰਾਨ, MCX ‘ਤੇ 10 ਗ੍ਰਾਮ ਸੋਨੇ ਦੀ ਕੀਮਤ 528 ਰੁਪਏ ਡਿੱਗ ਕੇ 1,52,239 ਰੁਪਏ ਹੈ। ਚਾਂਦੀ ਦੀਆਂ ਕੀਮਤਾਂ 949 ਰੁਪਏ ਦੀ ਗਿਰਾਵਟ ਆਈ ਹੈ, ਇੱਕ ਕਿਲੋਗ੍ਰਾਮ ਚਾਂਦੀ 2,36,709 ਰੁਪਏ ’ਤੇ ਹੈ। ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਕਾਮੈਕਸ ‘ਤੇ ਸੋਨੇ ਦੀਆਂ ਕੀਮਤਾਂ 0.48% ਡਿੱਗ ਕੇ $4455.00 ਪ੍ਰਤੀ ਔਂਸ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਚਾਂਦੀ ਦੀਆਂ ਕੀਮਤਾਂ 0.24% ਡਿੱਗ ਕੇ $66.590 ਪ੍ਰਤੀ ਔਂਸ ‘ਤੇ ਵਪਾਰ ਕਰਦੀਆਂ ਵੇਖੀਆਂ ਗਈਆਂ।












