Homeਹੈਲਥਰੋਜ਼ਾਨਾ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਮਿਲਦੇ ਹਨ...

ਰੋਜ਼ਾਨਾ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਭਰਪੂਰ ਫਾਇਦੇ

Health News : ਹਲਦੀ ਰਸੋਈ ਵਿੱਚ ਮੌਜੂਦ ਇੱਕ ਅਜਿਹਾ ਮਸਾਲਾ ਹੈ ਜਿਸਨੂੰ ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਸੁਆਦ ਅਤੇ ਰੰਗ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ (Turmeric Milk) ਦਾ ਸੇਵਨ ਕਰਦੇ ਹੋ, ਤਾਂ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ। ਕਿਉਂਕਿ ਇਸ ਵਿੱਚ ਐਂਟੀਆਕਸੀਡੈਂਟ ਕਰਕਿਊਮਿਨ, ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਡੀ, ਪੋਟਾਸ਼ੀਅਮ, ਫਾਸਫੋਰਸ ਵਰਗੇ ਗੁਣ ਪਾਏ ਜਾਦੇ ਹਨ, ਜੋ ਸਰੀਰ ਨੂੰ ਕੋਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮੱਦਦ ਕਰ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿੰਨਾ ਲੋਕਾਂ ਨੂੰ ਕਰਨਾ ਚਾਹੀਦਾ ਇਸ ਦਾ ਸੇਵਨ।

ਹਲਦੀ ਵਾਲਾ ਦੁੱਧ ਪੀਣ ਦੇ ਫਾਇਦੇ :

  1. ਸਕਿੰਨ ਦੇ ਲਈ

ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਨਾਲ ਸਕਿੰਨ ਨੂੰ ਗਲੋਇੰਗ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਕਿਉਂਕਿ ਹਲਦੀ ਅਤੇ ਦੁੱਧ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਸਕਿੰਨ ਦੇ ਲਈ ਕਾਫ਼ੀ ਗੁਣਕਾਰੀ ਮੰਨੇ ਜਾਦੇ ਹਨ।

  1. ਇਮਿਊਨਿਟੀ ਦੇ ਲਈ

ਜੇਕਰ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ​​ਅਤੇ ਬਿਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਹਲਦੀ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ।

  1. ਸਰਦੀ-ਜੁਕਾਮ ਦੇ ਲਈ 

ਸਰਦੀਆਂ ਦੇ ਮੌਸਮ ਵਿੱਚ ਸਰਦੀ ਜੁਕਾਮ ਦੀ ਸਮੱਸਿਆ ਇੱਕ ਆਮ ਸਮੱਸਿਆ ਵਿੱਚੋਂ ਇੱਕ ਹੈ। ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਰਾਤ ਨੂੰ ਸੋਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ।

  1. ਜੋੜਾਂ ਵਿੱਚ ਦਰਦ 

ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ, ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ। ਕਿਉਕਿ ਹਲਦੀ ਵਿੱਚ ਅਜਿਹੇ ਗੁਣ ਹਨ ਜੋ ਦਰਦ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।

  1. ਡੀਹਾਈਡਰੇਸ਼ਨ 

ਡੀਹਾਈਡਰੇਸ਼ਨ ਨੂੰ ਦੂਰ ਕਰਨ ਲਈ ਤੁਸੀਂ ਰੋਜ਼ਾਨਾ ਹਲਦੀ ਵਾਲਾ ਦੁੱਧ ਪੀ ਸਕਦੇ ਹੋ। ਪਰ ਸੀਮਤ ਮਾਤਰਾ ਵਿੱਚ ਹੀ ਹਲਦੀ ਦਾ ਹਲਦੀ ਦਾ ਇਸਤੇਮਾਲ ਕਰੋਂ।

ਕਿਵੇਂ ਬਣਾਇਆ ਜਾਵੇ ਹਲਦੀ ਵਾਲਾ ਦੁੱਧ –

ਹਲਦੀ ਵਾਲੇ ਦੁੱਧ ਨੂੰ ਬਣਾਉਣਾ ਬਹੁਤ ਆਸਾਨ ਹੈ। ਪਹਿਲਾਂ, ਇੱਕ ਗਲਾਸ ਦੁੱਧ ਨੂੰ ਉਬਾਲ ਲੈਣਾ ਅਤੇ ਇਸਨੂੰ ਕੋਸਾ ਹੋਣ ਦਿਓ। ਇੱਕ ਵਾਰ ਜਦੋਂ ਇਹ ਕੋਸਾ ਹੋ ਜਾਵੇ, ਤਾਂ ਇਸ ਵਿੱਚ ਇੱਕ ਚੁਟਕੀ ਭਰ ਹਲਦੀ ਨੂੰ ਮਿਲਾ ਲਵੋਂ। ਇਸਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ, ਇਸਨੂੰ ਸੌਣ ਤੋਂ ਪਹਿਲਾਂ ਪੀ ਲਵੋਂ। ਜੇਕਰ ਤੁਸੀਂ ਕੱਚੀ ਹਲਦੀ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਦੁੱਧ ਨੂੰ ਉਬਾਲਦੇ ਸਮੇਂ ਕੱਦੂ ਕੱਸ ਕਰਕੇ ਹਲਦੀ ਦਾ ਇੱਕ ਛੋਟਾ ਜਾ ਟੁਕੜਾ ਪਾ ਲਵੋਂ। ਫਿਰ, ਦੁੱਧ ਨੂੰ ਉਬਾਲ ਲਵੋਂ ਅਤੇ ਛਾਣ ਕੇ ਚਾਹ ਵਾਂਗ ਜਾਂ ਕੋਸਾ ਹੋਣ ’ਤੇ ਪੀ ਲਵੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments