Home ਹੈਲਥ ਪਪੀਤੇ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਦੂਰ ਹੁੰਦੀਆਂ ਹਨ ਇਹ ਬਿਮਾਰੀਆਂ

ਪਪੀਤੇ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਦੂਰ ਹੁੰਦੀਆਂ ਹਨ ਇਹ ਬਿਮਾਰੀਆਂ

0

Health News : ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਗੈਸ, ਕਬਜ਼, ਐਸੀਡਿਟੀ, ਬਦਹਜ਼ਮੀ ਅਤੇ ਢਿੱਡ ਦਰਦ ਵਰਗੇ ਰੋਗ ਹੁਣ ਹਰ ਘਰ ਦੀ ਕਹਾਣੀ ਬਣ ਚੁੱਕੇ ਹਨ। ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ, ਪਰ ਕਈ ਵਾਰ ਇਹ ਸਮੱਸਿਆਵਾਂ ਮੁੜ-ਮੁੜ ਆ ਜਾਂਦੀਆਂ ਹਨ। ਅਜਿਹੇ ਵਿੱਚ ਜੇਕਰ ਕੋਈ ਕੁਦਰਤੀ ਇਲਾਜ ਮਿਲ ਜਾਵੇ, ਤਾਂ ਕੀ ਗੱਲ ਹੋਵੇ। ਇੱਕ ਅਜਿਹਾ ਹੀ ਚਮਤਕਾਰੀ ਇਲਾਜ ਹੈ ਪਪੀਤੇ ਦੇ ਪੱਤਿਆਂ ਦਾ ਪਾਣੀ। ਹਾਂਜੀ, ਜਿਸ ਪਪੀਤੇ ਨੂੰ ਅਸੀਂ ਫਲ ਦੇ ਰੂਪ ਵਿੱਚ ਖਾਂਦੇ ਹਾਂ, ਉਸਦੇ ਪੱਤੇ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਖਾਸ ਕਰਕੇ ਪੇਟ ਨਾਲ ਜੁੜੀਆਂ ਬਿਮਾਰੀਆਂ ਵਿੱਚ ਇਹ ਇੱਕ ਰਾਮਬਾਣ ਦੀ ਤਰ੍ਹਾਂ ਕੰਮ ਕਰਦੇ ਹੈ। ਆਓ ਜਾਣਦੇ ਹਾਂ ਇਸਦੇ ਫਾਇਦੇ:-

ਪਪੀਤੇ ਦੇ ਪੱਤਿਆਂ ਦਾ ਪਾਣੀ ਕੀ ਹੈ?

ਪਪੀਤੇ ਦੇ ਪੱਤਿਆਂ ਨੂੰ ਉਬਾਲ ਕੇ ਜੋ ਪਾਣੀ ਤਿਆਰ ਹੁੰਦਾ ਹੈ, ਉਸਨੂੰ ਪਪੀਤੇ ਦੇ ਪੱਤਿਆਂ ਦਾ ਅਰਕ ਜਾਂ ਜੂਸ ਕਿਹਾ ਜਾਂਦਾ ਹੈ। ਇਹ ਸੁਆਦ ਵਿੱਚ ਥੋੜਾ ਕੌੜਾ ਹੁੰਦਾ ਹੈ, ਪਰ ਇਸਦੇ ਫਾਇਦੇ ਇੰਨੇ ਜਬਰਦਸਤ ਹਨ ਕਿ ਸੁਆਦ ਦੀ ਚਿੰਤਾ ਕਰਨੀ ਵਿਅਰਥ ਹੈ।

ਪੇਟ ਦੀਆਂ ਬਿਮਾਰੀਆਂ ਵਿੱਚ ਪਪੀਤੇ ਦੇ ਪੱਤਿਆਂ ਦਾ ਪਾਣੀ ਕਿਵੇਂ ਮਦਦ ਕਰਦਾ ਹੈ?

  1. ਕਬਜ਼ ਅਤੇ ਗੈਸ ਤੋਂ ਰਾਹਤ

ਪਪੀਤਾ ਫਲ ਹੀ ਨਹੀਂ, ਸਗੋਂ ਇਹਦੇ ਪੱਤੇ ਵੀ ਕਮਾਲ ਦੇ ਫਾਇਦੇ ਦਿੰਦੇ ਨੇ। ਪਪੀਤੇ ਦੇ ਪੱਤਿਆਂ ‘ਚ ਐਂਜ਼ਾਈਮ ਹੁੰਦਾ ਹੈ ਜੋ ਹਾਜ਼ਮੇ ਨੂੰ ਬਿਹਤਰ ਬਣਾਉਂਦਾ ਹੈ। ਇਹ ਆਂਦਰਾਂ ਦੀ ਸਫਾਈ ਕਰਦਾ ਹੈ ਅਤੇ ਗੈਸ ਬਾਹਰ ਕੱਢਣ ‘ਚ ਮਦਦ ਕਰਦਾ ਹੈ।

  1. ਐਸਿਡਿਟੀ ਅਤੇ ਬਦਹਜ਼ਮੀ ਲਈ ਫਾਇਦੇਮੰਦ

ਪਪੀਤੇ ਦੇ ਪੱਤਿਆਂ ਦਾ ਪਾਣੀ ਢਿੱਡ ਵਿੱਚ ਐਸੀਡਿਟੀ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ। ਇਹ ਢਿੱਡ ਵਿੱਚ ਐਸਿਡ ਦਾ ਸੰਤੁਲਨ ਬਣਾਏ ਰੱਖਦਾ ਹੈ। ਖਾਣੇ ਤੋਂ ਬਾਅਦ ਭਾਰੀਪਨ ਅਤੇ ਜਲਣ ਨੂੰ ਘੱਟ ਕਰਦਾ ਹੈ।

  1. ਲਿਵਰ ਨੂੰ ਕਰਦਾ ਹੈ ਡੀਟੌਕਸ

ਜੇਕਰ ਤੁਸੀਂ ਨਿਯਮਿਤ ਪਪੀਤੇ ਦੇ ਪੱਤਿਆਂ ਦਾ ਪਾਣੀ ਪੀਂਦੇ ਹੋ ਤਾਂ ਇਹ ਲਿਵਰ ਨੂੰ ਸਾਫ਼ ਕਰਦਾ ਹੈ ਅਤੇ ਇਸਦੀ ਕਾਰਗੁਜ਼ਾਰੀ ਨੂੰ ਵੀ ਵਧਾਉਂਦਾ ਹੈ। ਇਹ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਵਿੱਚ ਵੀ ਸਹਾਇਕ ਹੈ।

  1. ਡੇਂਗੂ ਵਿੱਚ ਪਲੇਟਲੈਟਸ ਵਧਾਉਣ ਵਿੱਚ ਮਦਦਗਾਰ

ਜੇਕਰ ਤੁਸੀਂ ਪਪੀਤੇ ਦੇ ਪੱਤਿਆਂ ਦਾ ਪਾਣੀ ਡੇਂਗੂ ਵਿੱਚ ਪੀਂਦੇ ਹੋ ਤਾਂ ਇਹ ਰਿਕਵਰੀ ਵਿੱਚ ਮਦਦ ਕਰ ਸਕਦਾ ਹੈ। ਇਹ ਪਾਣੀ ਡੇਂਗੂ ਦੇ ਮਰੀਜ਼ਾਂ ਵਿੱਚ ਪਲੇਟਲੇਟਸ ਵਧਾਉਣ ਲਈ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਇਸਦਾ ਸੇਵਨ ਡਾਕਟਰ ਦੀ ਸਲਾਹ ਨਾਲ ਹੀ ਕਰੋ।

  1. ਇਮਿਊਨ ਸਿਸਟਮ ਨੂੰ ​​ਕਰਦਾ ਹੈ ਮਜ਼ਬੂਤ

ਪਪੀਤੇ ਦੇ ਪੱਤਿਆਂ ਦਾ ਪਾਣੀ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰ ਸਕਦਾ ਹੈ। ਪੇਟ ਠੀਕ ਰਹੇਗਾ, ਤਾਂ ਸਰੀਰ ਦੀ ਇਮਿਊਨਿਟੀ ਨੂੰ ਵੀ ਵਧਾਏਗਾ। ਇਹ ਸਰੀਰ ਨੂੰ ਅੰਦਰੋਂ ਸਾਫ਼ ਕਰਦਾ ਹੈ ਅਤੇ ਇਨਫੈਕਸ਼ਨਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ।

ਪਪੀਤੇ ਦੇ ਪੱਤਿਆਂ ਦਾ ਪਾਣੀ ਕਿਵੇਂ ਬਣਾਈਏ?

  • 4-5 ਤਾਜ਼ੇ ਪਪੀਤੇ ਦੇ ਪੱਤੇ ਲਵੋ ਅਤੇ ਚੰਗੀ ਤਰ੍ਹਾਂ ਧੋ ਲਵੋ।
  • ਇਨ੍ਹਾਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ 1 ਲੀਟਰ ਪਾਣੀ ਵਿੱਚ ਉਬਾਲੋ।
  • ਜਦੋਂ ਪਾਣੀ ਅੱਧਾ ਰਹਿ ਜਾਵੇ, ਤਾਂ ਛਾਣ ਲਵੋ ਅਤੇ ਠੰਡਾ ਕਰਕੇ ਪੀ ਲਵੋ।
  • ਰੋਜ਼ਾਨਾ ਸਵੇਰੇ ਖਾਲੀ ਪੇਟ 50-100 ਮਿਲੀਲੀਟਰ ਤੱਕ ਸੇਵਨ ਕਰੋ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:

ਗਰਭਵਤੀ ਔਰਤਾਂ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਔਰਤਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸਦਾ ਸੇਵਨ ਕਰਨਾ ਚਾਹੀਦਾ ਹੈ। ਜ਼ਿਆਦਾ ਮਾਤਰਾ ਵਿੱਚ ਇਸਦਾ ਸੇਵਨ ਕਰਨ ਨਾਲ ਉਲਟੀਆਂ ਜਾਂ ਦਸਤ ਹੋ ਸਕਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version