ਅੱਜਕੱਲ੍ਹ ਸਾਡੀ ਰੋਜ਼ਾਨਾ ਖੁਰਾਕ ਵਿੱਚ ਸ਼ੱਕਰ ਦੀ ਮਾਤਰਾ ਕਾਫ਼ੀ ਵੱਧ ਗਈ ਹੈ। ਚਾਹ, ਕੌਫੀ, ਮਿਠਾਈ, ਬਿਸਕੁਟ, ਕੇਕ ਤੋਂ ਲੈ ਕੇ ਕਈ ਪੈਕਡ ਫੂਡਜ਼ ਵਿੱਚ ਵੀ ਸ਼ੱਕਰ ਮੌਜੂਦ ਹੁੰਦੀ ਹੈ। ਪਰ ਜੇਕਰ ਕੋਈ ਵਿਅਕਤੀ ਇੱਕ ਮਹੀਨੇ ਤੱਕ ਸ਼ੱਕਰ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਦੂਰ ਰਹੇ ਤਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਸਭ ਤੋਂ ਪਹਿਲਾਂ ਘੱਟ ਹੋ ਸਕਦੀ ਹੈ ਮਿੱਠਾ ਖਾਣ ਦੀ ਇੱਛਾ।
ਜੇਕਰ ਤੁਸੀਂ ਹਰ ਰੋਜ਼ ਚਾਹ, ਮਿਠਾਈ, ਚਾਕਲੇਟ ਜਾਂ ਬਿਸਕੁਟ ਰਾਹੀਂ ਜ਼ਿਆਦਾ ਸ਼ੱਕਰ ਲੈਂਦੇ ਹੋ ਤਾਂ ਸ਼ੁਰੂਆਤ ਵਿੱਚ ਮਿੱਠਾ ਖਾਣ ਦਾ ਮਨ ਵਾਰ-ਵਾਰ ਕਰ ਸਕਦਾ ਹੈ। ਪਰ ਕੁਝ ਸਮੇਂ ਬਾਅਦ ਸਰੀਰ ਨੂੰ ਘੱਟ ਮਿੱਠੇ ਦੀ ਆਦਤ ਪੈਣ ਲੱਗਦੀ ਹੈ। ਇਸ ਤੋਂ ਬਾਅਦ ਫਲ ਵਰਗੀਆਂ ਕੁਦਰਤੀ ਤੌਰ ‘ਤੇ ਮਿੱਠੀਆਂ ਚੀਜ਼ਾਂ ਵੀ ਪਹਿਲਾਂ ਨਾਲੋਂ ਜ਼ਿਆਦਾ ਮਿੱਠੀਆਂ ਮਹਿਸੂਸ ਹੋ ਸਕਦੀਆਂ ਹਨ।
ਵਜ਼ਨ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।
ਕੋਲਡ ਡ੍ਰਿੰਕ, ਮਿਠਾਈ, ਕੇਕ ਅਤੇ ਹੋਰ ਜ਼ਿਆਦਾ ਸ਼ੱਕਰ ਵਾਲੀਆਂ ਚੀਜ਼ਾਂ ਵਿੱਚ ਕੈਲੋਰੀ ਕਾਫ਼ੀ ਹੁੰਦੀ ਹੈ। ਜੇਕਰ ਇੱਕ ਮਹੀਨੇ ਤੱਕ ਇਨ੍ਹਾਂ ਚੀਜ਼ਾਂ ਨੂੰ ਘੱਟ ਕੀਤਾ ਜਾਵੇ ਅਤੇ ਬਾਕੀ ਖੁਰਾਕ ਸੰਤੁਲਿਤ ਰੱਖੀ ਜਾਵੇ ਤਾਂ ਵਜ਼ਨ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਹਾਲਾਂਕਿ ਸਿਰਫ਼ ਸ਼ੱਕਰ ਛੱਡਣ ਨਾਲ ਹਰ ਵਿਅਕਤੀ ਦਾ ਵਜ਼ਨ ਘਟੇ, ਇਹ ਜ਼ਰੂਰੀ ਨਹੀਂ ਹੈ।
ਦਿਨ ਭਰ ਦੀ ਐਨਰਜੀ ਵਿੱਚ ਵੀ ਬਦਲਾਅ ਮਹਿਸੂਸ ਹੋ ਸਕਦਾ ਹੈ।
ਜ਼ਿਆਦਾ ਮਿੱਠਾ ਖਾਣ ਤੋਂ ਬਾਅਦ ਕੁਝ ਸਮੇਂ ਲਈ ਐਨਰਜੀ ਮਹਿਸੂਸ ਹੋ ਸਕਦੀ ਹੈ, ਪਰ ਬਾਅਦ ਵਿੱਚ ਥਕਾਵਟ ਵੀ ਆ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਸ਼ੱਕਰ ਵਾਲੀਆਂ ਚੀਜ਼ਾਂ ਘੱਟ ਕਰਦੇ ਹੋ ਤਾਂ ਐਨਰਜੀ ਵਿੱਚ ਹੋਣ ਵਾਲੇ ਉਤਾਰ-ਚੜ੍ਹਾਅ ਘੱਟ ਮਹਿਸੂਸ ਹੋ ਸਕਦੇ ਹਨ। ਇਸ ਦੇ ਨਾਲ ਸੰਤੁਲਿਤ ਖੁਰਾਕ ਅਤੇ ਪੂਰਾ ਪਾਣੀ ਪੀਣਾ ਵੀ ਜ਼ਰੂਰੀ ਹੈ।
ਦੰਦਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੋ ਸਕਦਾ ਹੈ।
ਜ਼ਿਆਦਾ ਸ਼ੱਕਰ ਖਾਣ ਨਾਲ ਦੰਦਾਂ ਵਿੱਚ ਕੈਵਿਟੀ ਹੋਣ ਦਾ ਖਤਰਾ ਵਧ ਸਕਦਾ ਹੈ। ਇਸ ਲਈ ਮਿਠਾਈ, ਮਿੱਠੇ ਡ੍ਰਿੰਕ ਅਤੇ ਹੋਰ ਜ਼ਿਆਦਾ ਸ਼ੱਕਰ ਵਾਲੀਆਂ ਚੀਜ਼ਾਂ ਘੱਟ ਕਰਨ ਨਾਲ ਦੰਦਾਂ ਦੀ ਸਿਹਤ ਨੂੰ ਫਾਇਦਾ ਹੋ ਸਕਦਾ ਹੈ। ਇਸ ਦੇ ਨਾਲ ਰੋਜ਼ਾਨਾ ਬਰਸ਼ ਕਰਨਾ ਅਤੇ ਮੂੰਹ ਦੀ ਸਫਾਈ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।
ਖਾਣ-ਪੀਣ ਦੀਆਂ ਆਦਤਾਂ ਵਿੱਚ ਵੀ ਸੁਧਾਰ ਆ ਸਕਦਾ ਹੈ।
ਇੱਕ ਮਹੀਨੇ ਤੱਕ ਸ਼ੱਕਰ ਘੱਟ ਕਰਨ ਨਾਲ ਤੁਹਾਨੂੰ ਇਹ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਕਿ ਤੁਸੀਂ ਦਿਨ ਭਰ ਵਿੱਚ ਕਿੰਨੀਆਂ ਮਿੱਠੀਆਂ ਚੀਜ਼ਾਂ ਖਾ ਰਹੇ ਹੋ। ਸ਼ੁਰੂਆਤ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ, ਪਰ ਹੌਲੀ-ਹੌਲੀ ਮਿੱਠੀਆਂ ਚੀਜ਼ਾਂ ਦੀ ਲੋੜ ਘੱਟ ਹੋ ਸਕਦੀ ਹੈ। ਇਸ ਤੋਂ ਬਾਅਦ ਤੁਸੀਂ ਪੈਕਡ ਫੂਡ ਦੇ ਲੇਬਲ ‘ਤੇ ਮੌਜੂਦ ਅਦਦੲਦ ਸ਼ੁਗੳਰ ਵੱਲ ਵੀ ਜ਼ਿਆਦਾ ਧਿਆਨ ਦੇਣ ਲੱਗ ਸਕਦੇ ਹੋ।
ਇਸ ਲਈ ਜੇਕਰ ਤੁਸੀਂ ਇੱਕ ਮਹੀਨੇ ਲਈ ਸ਼ੱਕਰ ਘੱਟ ਕਰਨ ਦਾ ਫੈਸਲਾ ਕਰਦੇ ਹੋ ਤਾਂ ਮਿਠਾਈਆਂ, ਮਿੱਠੇ ਡ੍ਰਿੰਕ ਅਤੇ ਜ਼ਿਆਦਾ ਸ਼ੱਕਰ ਵਾਲੇ ਪੈਕਡ ਫੂਡ ਤੋਂ ਦੂਰੀ ਬਣਾਉਣਾ ਇੱਕ ਚੰਗੀ ਖੁਰਾਕੀ ਆਦਤ ਹੋ ਸਕਦੀ ਹੈ। ਪਰ ਸੰਤੁਲਿਤ ਖੁਰਾਕ ਲੈਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ।
