ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ 2026 ਦੀਆਂ ਮਿਊਂਸਪਲ ਚੋਣਾਂ ਦੇ ਮੁੱਢਲੇ ਨਤੀਜਿਆਂ ਅਨੁਸਾਰ ਡੱਗ ਮੈਕੈਲਮ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਮੌਜੂਦਾ ਮੇਅਰ ਬ੍ਰੈਂਡਾ ਲੌਕ ਨੂੰ 11,855 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੈਕੈਲਮ ਨੂੰ ਕੁੱਲ 42,741 ਵੋਟਾਂ ਮਿਲੀਆਂ, ਜਦੋਂਕਿ ਬ੍ਰੈਂਡਾ ਲੌਕ ਨੂੰ 30,886 ਵੋਟਾਂ ਪ੍ਰਾਪਤ ਹੋਈਆਂ।
ਮੇਅਰ ਦੀ ਚੋਣ ਵਿੱਚ ਮਾਈਕ ਸਟਾਰਚੁਕ ਨੂੰ 17,282, ਲਿੰਡਾ ਐਨਿਸ ਨੂੰ 16,574, ਟਰੌਏ ਵੈਨ ਵਲੀਟ ਨੂੰ 15,090 ਅਤੇ ਹੋਨਵੀਰ ਸਿੰਘ ਰੰਧਾਵਾ ਨੂੰ 10,610 ਵੋਟਾਂ ਮਿਲੀਆਂ।
ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ ਹੋਏ ਮੁਕਾਬਲੇ ਵਿੱਚ ਹੈਰੀ ਬੈਂਸ ਨੇ 31,362 ਵੋਟਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਡੱਗ ਐਲਫੋਰਡ ਨੂੰ 30,833, ਮੀਰਾ ਗਿੱਲ ਨੂੰ 29,883, ਮਨਦੀਪ ਸਿੰਘ ਨਾਗਰਾ ਨੂੰ 29,692, ਸੁਹਾਨਾ ਗਿੱਲ ਨੂੰ 27,820, ਐਲੀਸਨ ਪੈਟਨ ਨੂੰ 27,132, ਲੌਰੀ ਗੁਏਰਾ ਨੂੰ 26,554 ਅਤੇ ਚੇਨੀ ਕਲੋਕ ਨੂੰ 26,324 ਵੋਟਾਂ ਮਿਲੀਆਂ। ਮੁੱਢਲੇ ਨਤੀਜਿਆਂ ਮੁਤਾਬਕ ਇਹ ਸਾਰੇ ਉਮੀਦਵਾਰ ਕੌਂਸਲ ਲਈ ਚੁਣੇ ਗਏ ਹਨ।
ਸਰੀ ਸਕੂਲ ਡਿਸਟ੍ਰਿਕਟ 36 ਦੇ ਸਕੂਲ ਬੋਰਡ ਦੀਆਂ ਛੇ ਸੀਟਾਂ ਲਈ ਟੈਰੀ ਐਲਨ ਨੇ 47,604 ਵੋਟਾਂ ਹਾਸਲ ਕੀਤੀਆਂ। ਗੈਰੀ ਥਿੰਦ ਨੂੰ 43,900, ਲੌਰੀ ਲਾਰਸਨ ਨੂੰ 40,951, ਬੌਬ ਹੋਮਜ਼ ਨੂੰ 40,924, ਸ਼ੌਨ ਵਿਲਸਨ ਨੂੰ 38,098 ਅਤੇ ਮਿਸ਼ੇਲ ਸੇਨੀਜ਼ਾ ਨੂੰ 34,203 ਵੋਟਾਂ ਮਿਲੀਆਂ।
ਇਨ੍ਹਾਂ ਚੋਣਾਂ ਵਿੱਚ ਪੰਜਾਬੀ ਮੂਲ ਦੇ ਚਾਰ ਕੌਂਸਲਰਾਂ—ਹੈਰੀ ਬੈਂਸ, ਮੀਰਾ ਗਿੱਲ, ਮਨਦੀਪ ਸਿੰਘ ਨਾਗਰਾ ਅਤੇ ਸੁਹਾਨਾ ਗਿੱਲ—ਨੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਗੈਰੀ ਥਿੰਦ ਸਕੂਲ ਬੋਰਡ ਦੇ ਟਰੱਸਟੀ ਚੁਣੇ ਗਏ।










