Homeਸੰਸਾਰਡੋਨਾਲਡ ਟਰੰਪ ਨੇ NASA ਦੇ ਦੋ ਮਿਸ਼ਨਾਂ ਨੂੰ ਬੰਦ ਕਰਨ ਦਾ ਕੀਤਾ...

ਡੋਨਾਲਡ ਟਰੰਪ ਨੇ NASA ਦੇ ਦੋ ਮਿਸ਼ਨਾਂ ਨੂੰ ਬੰਦ ਕਰਨ ਦਾ ਕੀਤਾ ਐਲਾਨ, ਮਹੱਤਵਪੂਰਨ ਡੇਟਾ ਸਰੋਤ ਨੂੰ ਕਰ ਸਕਦਾ ਹੈ ਬੰਦ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਪੁਲਾੜ ਏਜੰਸੀ ਨਾਸਾ ਦੇ ਦੋ ਮਿਸ਼ਨਾਂ ਨੂੰ ਬੰਦ ਕਰਨ ਵੱਲ ਵਧ ਰਿਹਾ ਹੈ ਜੋ ਗ੍ਰੀਨਹਾਊਸ ਗੈਸਾਂ ਅਤੇ ਪੌਦਿਆਂ ਦੀ ਸਿਹਤ ਦੀ ਨਿਗਰਾਨੀ ਨਾਲ ਸਬੰਧਤ ਹਨ। ਟਰੰਪ ਪ੍ਰਸ਼ਾਸਨ ਦਾ ਇਹ ਕਦਮ ਵਿਗਿਆਨੀਆਂ, ਨੀਤੀ ਨਿਰਮਾਤਾਵਾਂ ਅਤੇ ਕਿਸਾਨਾਂ ਲਈ ਇੱਕ ਮਹੱਤਵਪੂਰਨ ਡੇਟਾ ਸਰੋਤ ਨੂੰ ਬੰਦ ਕਰ ਸਕਦਾ ਹੈ।

ਵਿੱਤੀ ਸਾਲ 2026 ਲਈ ਅਮਰੀਕੀ ਰਾਸ਼ਟਰਪਤੀ ਦੇ ਬਜਟ ਪ੍ਰਸਤਾਵ ਵਿੱਚ ‘ਔਰਬਿ ਟਿੰਗ ਕਾਰਬਨ ਆਬਜ਼ਰਵੇਟਰੀ’ ਮਿਸ਼ਨਾਂ ਲਈ ਕੋਈ ਫੰਡ ਸ਼ਾਮਲ ਨਹੀਂ ਹੈ। ਇਹ ਮਿਸ਼ਨ ਸਹੀ ਢੰਗ ਨਾਲ ਦਿਖਾ ਸਕਦੇ ਹਨ ਕਿ ਕਾਰਬਨ ਡਾਈਆਕਸਾਈਡ ਕਿੱਥੇ ਛੱਡਿਆ ਅਤੇ ਸੋਖਿਆ ਜਾ ਰਿਹਾ ਹੈ ਅਤੇ ਫਸਲਾਂ ਕਿੰਨੀ ਚੰਗੀ ਤਰ੍ਹਾਂ ਵਧ ਰਹੀਆਂ ਹਨ।

ਨਾਸਾ ਨੇ ਬੀਤੇ ਦਿਨ ਇੱਕ ਈ-ਮੇਲ ਕੀਤੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ “ਰਾਸ਼ਟਰਪਤੀ ਦੇ ਏਜੰਡੇ ਅਤੇ ਬਜਟ ਤਰਜੀਹਾਂ ਦੇ ਅਨੁਸਾਰ” ਖਤਮ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਨਾਸਾ ਦੇ ਇੱਕ ਸੇਵਾਮੁਕਤ ਵਿਗਿਆਨੀ ਡੇਵਿਡ ਕਰਿਸਪ ਨੇ ਕਿਹਾ ਕਿ ਇਨਾਂ ਮਿਸ਼ਨਾਂ ਵਿੱਚ ਵਰਤੀ ਗਈ ਤਕਨਾਲੋਜੀ ਹਾਲੇੇ ਵੀ ਦੁਨੀਆ ਦੇ ਕਿਸੇ ਵੀ ਮੌਜੂਦਾ ਜਾਂ ਪ੍ਰਸਤਾਵਿਤ ਪ੍ਰਣਾਲੀ ਨਾਲੋਂ ਵਧੇਰੇ ਸੰਵੇਦਨਸ਼ੀਲ ਅਤੇ ਸਹੀ ਹੈ।

ਇਹ ਇੱਕ “ਰਾਸ਼ਟਰੀ ਸੰਪਤੀ” ਹਨ ਜਿਸਨੂੰ ਬਚਾਇਆ ਜਾਣਾ ਚਾਹੀਦਾ ਹੈ। ਕਰਿਸਪ ਦੇ ਅਨੁਸਾਰ, ਇਨਾਂ ਮਿਸ਼ਨਾਂ ਦੀ ਮਦਦ ਨਾਲ, ਵਿਗਿਆਨੀਆਂ ਨੇ ਖੋਜ ਕੀਤੀ ਕਿ ਐਮਾਜ਼ਾਨ ਰੇਨਫੋਰੈਸਟ ਜਿਨ੍ਹਾਂ ਕਾਰਬਨ ਡਾਈਆਕਸਾਈਡ ਸੋਖਦਾ ਹੈ ,ਉਸ ਤੋਂ ਜ਼ਿਆਦਾ ਛੱਡਦਾ ਹੈ , ਜਦੋਂ ਕਿ ਕੈਨੇਡਾ, ਰੂਸ ਅਤੇ ਉਨ੍ਹਾਂ ਖੇਤਰਾਂ (ਜਿੱਥੇ ਬਰਫ਼ ਪਿਘਲ ਰਹੀ ਹੈ) ਦੇ ਬੋਰੀਅਲ ਜੰਗਲ ਜ਼ਿਆਦਾ ਸੋਖਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments