Homeਦੇਸ਼ਦਿੱਲੀ ਦੇ JLN ਸਟੇਡੀਅਮ 'ਚ ਦਿਲਜੀਤ ਦਾ ਸ਼ੋਅ, ਦਿੱਲੀ ਪੁਲਿਸ ਨੇ ਜਾਰੀ...

ਦਿੱਲੀ ਦੇ JLN ਸਟੇਡੀਅਮ ‘ਚ ਦਿਲਜੀਤ ਦਾ ਸ਼ੋਅ, ਦਿੱਲੀ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ

ਨਵੀਂ ਦਿੱਲੀ : ਜੇ ਤੁਸੀਂ ਕੱਲ੍ਹ ਯਾਨੀ ਸ਼ੁੱਕਰਵਾਰ, 30 ਅਕਤੂਬਰ ਨੂੰ ਦਿਲਜੀਤ ਦੋਸਾਂਝ ਦਾ ਕੰਸਰਟ ਦੇਖਣ ਜਾ ਰਹੇ ਹੋ ਜਾਂ ਤੁਹਾਡਾ ਦਫ਼ਤਰ ਦੱਖਣੀ ਦਿੱਲੀ ਵਿੱਚ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ JLN ਸਟੇਡੀਅਮ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਟ੍ਰੈਫਿਕ ਨੂੰ ਲੈ ਕੇ ਪੂਰੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ।

ਦਿਲਜੀਤ ਦੇ Aura India Tour 2026 ਦਾ ਸ਼ੋਅ JLN ਸਟੇਡੀਅਮ ਵਿੱਚ ਹੈ। ਭੀੜ ਨੂੰ ਦੇਖਦੇ ਹੋਏ ਪੁਲਿਸ ਨੇ ਦੁਪਹਿਰ 1 ਵਜੇ ਤੋਂ ਰਾਤ 12 ਵਜੇ ਤੱਕ ਪੂਰੇ ਇਲਾਕੇ ਨੂੰ ਲਗਭਗ ਸੀਲ ਕਰਨ ਦੀ ਯੋਜਨਾ ਬਣਾਈ ਹੈ।

ਇਨ੍ਹਾਂ 11 ਸੜਕਾਂ ‘ਤੇ ਜਾਣ ਤੋਂ ਬਿਲਕੁਲ ਬਚੋ

ਪੁਲਿਸ ਮੁਤਾਬਕ, ਇਨ੍ਹਾਂ ਰਸਤਿਆਂ ‘ਤੇ ਗੱਡੀ ਲੈ ਕੇ ਜਾਣ ਦਾ ਮਤਲਬ ਹੈ ਕਿ ਤੁਸੀਂ ਟ੍ਰੈਫਿਕ ਜਾਮ ਵਿੱਚ ਫਸ ਸਕਦੇ ਹੋ:

  • ਭੀਸ਼ਮ ਪਿਤਾਮਹ ਮਾਰਗ
  • ਲੋਧੀ ਰੋਡ
  • ਲਾਲਾ ਲਾਜਪਤ ਰਾਏ ਮਾਰਗ (ਡਿਫੈਂਸ ਕਾਲੋਨੀ ਫਲਾਈਓਵਰ ਤੋਂ ਲੋਧੀ ਕਾਲੋਨੀ ਫਲਾਈਓਵਰ ਤੱਕ)
  • ਆਰਚ ਬਿਸ਼ਪ ਮਾਰਗ
  • ਫੋਰਥ ਐਵੇਨਿਊ ਰੋਡ ਅਤੇ ਫਿਫਥ ਐਵੇਨਿਊ ਰੋਡ
  • ਦਿਆਲ ਸਿੰਘ ਕਾਲਜ ਰੋਡ
  • ਬਾਰਾਪੁਲਾ ਫਲਾਈਓਵਰ ਦਾ ਹਿੱਸਾ (INA ਤੋਂ ਜੰਗਪੁਰਾ ਮੈਟਰੋ ਗੇਟ ਨੰਬਰ 2 ਤੱਕ)
  • CGO ਕੰਪਲੈਕਸ ਅਤੇ ਲੋਧੀ ਕਾਲੋਨੀ ਦੀਆਂ ਅੰਦਰੂਨੀ ਸੜਕਾਂ
  • ਇੱਥੇ ਲੱਗਣਗੇ ਡਾਇਵਰਜ਼ਨ, ਇਹ ਹੈ ਪੂਰਾ ਪਲਾਨ

ਟ੍ਰੈਫਿਕ ਪੁਲਿਸ ਨੇ 6 ਮੁੱਖ ਅਤੇ 2 ਵਾਧੂ ਡਾਇਵਰਜ਼ਨ ਪੁਆਇੰਟ ਬਣਾਏ ਹਨ:

  • ਲਾਲਾ ਲਾਜਪਤ ਰਾਏ ਮਾਰਗ ਤੋਂ JLN ਸਟੇਡੀਅਮ ਮਾਰਗ ਵੱਲ ਆਉਣ ਵਾਲੇ ਵਾਹਨਾਂ ਨੂੰ ਲੋਧੀ ਫਲਾਈਓਵਰ ਵੱਲ ਭੇਜਿਆ ਜਾਵੇਗਾ।
  • ਲੋਧੀ ਰੋਡ-ਦਿਆਲ ਸਿੰਘ ਕਾਲਜ ਰੈੱਡ ਲਾਈਟ ‘ਤੇ ਦਿਆਲ ਸਿੰਘ ਕਾਲਜ ਰੋਡ ਵਿੱਚ ਦਾਖ਼ਲਾ ਬੰਦ ਰਹੇਗਾ।
  • ਭੀਸ਼ਮ ਪਿਤਾਮਹ ਮਾਰਗ ‘ਤੇ JLN ਰੈੱਡ ਲਾਈਟ ਤੋਂ ਗੱਡੀਆਂ ਨੂੰ ਮੇਹਰ ਚੰਦ ਮਾਰਕੀਟ ਵੱਲ U-Turn ਲੈਣਾ ਪਵੇਗਾ।
  • ਕੁਸ਼ਕ ਨਾਲਾ ਬੱਸ ਡਿਪੂ ਰੈੱਡ ਲਾਈਟ ‘ਤੇ ਗੇਟ ਨੰਬਰ 3, 6 ਅਤੇ 8 ਵੱਲ ਜਾਣ ਵਾਲੀਆਂ ਗੱਡੀਆਂ ਨੂੰ ਫੋਰਥ ਐਵੇਨਿਊ ਜਾਂ ਅਰਬਿੰਦੋ ਮਾਰਗ ਵੱਲ ਡਾਇਵਰਟ ਕੀਤਾ ਜਾਵੇਗਾ।

ਕੰਸਰਟ ਵਿੱਚ ਜਾ ਰਹੇ ਹੋ ਤਾਂ ਮੈਟਰੋ ਰਾਹੀਂ ਜਾਓ, ਗੱਡੀ ਘਰ ਛੱਡੋ

ਪੁਲਿਸ ਨੇ ਸਪੱਸ਼ਟ ਕਿਹਾ ਹੈ ਕਿ ਸਟੇਡੀਅਮ ਦੇ ਆਲੇ-ਦੁਆਲੇ ਆਮ ਲੋਕਾਂ ਲਈ ਕੋਈ ਪਾਰਕਿੰਗ ਨਹੀਂ ਹੈ। ਸਿਰਫ਼ ਵਿਸ਼ੇਸ਼ ਸੱਦਾ-ਪੱਤਰ ਵਾਲੇ ਲੋਕਾਂ ਲਈ ਸੁਨਹਿਰੀ ਪੁਲਾ ਬੱਸ ਡਿਪੂ ਅਤੇ ਦਿਆਲ ਸਿੰਘ ਕਾਲਜ ਵਿੱਚ ਪਾਰਕਿੰਗ ਦੀ ਸਹੂਲਤ ਹੈ।

ਸਭ ਤੋਂ ਵਧੀਆ ਵਿਕਲਪ ਦਿੱਲੀ ਮੈਟਰੋ ਹੈ:

ਵਾਇਲਟ ਲਾਈਨ: JLN ਸਟੇਡੀਅਮ ਜਾਂ ਜੰਗਪੁਰਾ ਮੈਟਰੋ ਸਟੇਸ਼ਨ ‘ਤੇ ਉਤਰੋ। ਗੇਟ ਨੰਬਰ 13, 14 ਅਤੇ 17 ਨੇੜੇ ਹਨ।

ਯੈਲੋ ਲਾਈਨ: INA ਜਾਂ ਜੋਰ ਬਾਗ ਸਟੇਸ਼ਨ ‘ਤੇ ਉਤਰ ਕੇ ਕੈਬ ਲਵੋ। ਕੁਸ਼ਕ ਨਾਲਾ ਬੱਸ ਡਿਪੂ ਰੈੱਡ ਲਾਈਟ ਤੱਕ ਪਹੁੰਚੋ। ਇੱਥੋਂ ਗੇਟ ਨੰਬਰ 3, 6 ਅਤੇ 8 ਲਈ ਐਂਟਰੀ ਹੈ।

ਕੈਬ ਅਤੇ ਆਟੋ ਲਈ ਵੀ 3 ਨਿਰਧਾਰਤ ਪਿਕ-ਅੱਪ/ਡ੍ਰਾਪ ਪੁਆਇੰਟ ਹਨ—ਆਰਚ ਬਿਸ਼ਪ ਮਾਰਗ, ਲਾਲ ਮਸਜਿਦ ਪ੍ਰਗਤੀ ਵਿਹਾਰ ਅਤੇ ਕੁਸ਼ਕ ਨਾਲਾ ਬੱਸ ਡਿਪੂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments