ਨਵੀਂ ਦਿੱਲੀ: ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਬੀਤੇ ਦਿਨ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ ‘ਤੇ 22 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਪਿਛਲੇ ਮਹੀਨੇ ਵੱਡੇ ਪੱਧਰ ‘ਤੇ ਉਡਾਣਾਂ ਰੱਦ ਕਰਨ ਦੇ ਸਬੰਧ ਵਿੱਚ ਕੀਤੀ ਗਈ ਹੈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਅਸੁਵਿਧਾ ਹੋਈ ਸੀ।
ਡੀ.ਜੀ.ਸੀ.ਏ. ਦੇ ਅਨੁਸਾਰ, ਇੰਡੀਗੋ ਦੁਆਰਾ ਵਾਰ-ਵਾਰ ਅਤੇ ਵੱਡੇ ਪੱਧਰ ‘ਤੇ ਉਡਾਣਾਂ ਰੱਦ ਕਰਨ ਨਾਲ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋਈਆਂ। ਜਾਂਚ ਵਿੱਚ ਏਅਰਲਾਈਨ ਵੱਲੋਂ ਗੰਭੀਰ ਸੰਚਾਲਨ ਖਾਮੀਆਂ ਦਾ ਖੁਲਾਸਾ ਹੋਣ ਤੋਂ ਬਾਅਦ, ਰੈਗੂਲੇਟਰ ਨੇ ਸਖ਼ਤ ਰੁਖ਼ ਅਪਣਾਇਆ ਅਤੇ ਕੰਪਨੀ ‘ਤੇ ਵਿੱਤੀ ਜੁਰਮਾਨਾ ਲਗਾਇਆ।











