Homeਦੇਸ਼ਦਿੱਲੀ ਪੀਜੀ ਹਾਦਸੇ 'ਚ ਪੁੱਤਰ ਦੀਆਂ ਅੱਖਾਂ ਦਾਨ ਕੀਤੀਆਂ ਪਰਿਵਾਰ ਨੇ

ਦਿੱਲੀ ਪੀਜੀ ਹਾਦਸੇ ‘ਚ ਪੁੱਤਰ ਦੀਆਂ ਅੱਖਾਂ ਦਾਨ ਕੀਤੀਆਂ ਪਰਿਵਾਰ ਨੇ

ਨਵੀਂ ਦਿੱਲੀ: ਨਵੀਂ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਪੰਜ ਮੰਜ਼ਿਲਾ ਪੀਜੀ ਇਮਾਰਤ ਡਿੱਗਣ ਦੀ ਦਰਦਨਾਕ ਘਟਨਾ ਨੇ ਕਈ ਪਰਿਵਾਰਾਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਇਸ ਹਾਦਸੇ ਵਿੱਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਮਾਰਤ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਵਿਦਿਆਰਥੀਆਂ ਲਈ ਪੀਜੀ ਵਜੋਂ ਵਰਤੀ ਜਾ ਰਹੀ ਸੀ। ਬਚਾਅ ਟੀਮਾਂ ਵੱਲੋਂ ਮਲਬਾ ਹਟਾਉਣ ਅਤੇ ਫਸੇ ਲੋਕਾਂ ਦੀ ਭਾਲ ਦਾ ਕੰਮ ਜਾਰੀ ਰਿਹਾ।

ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ 18 ਸਾਲਾ ਅਰਪਿਤ ਜੈ ਦੇ ਪਰਿਵਾਰ ਨੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕਰਦਿਆਂ ਉਸ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ। ਪਰਿਵਾਰ ਇਸ ਗਹਿਰੇ ਦੁੱਖ ਦੇ ਬਾਵਜੂਦ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਰਪਿਤ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਕਾਸ਼ ਉਹ ਆਪਣੇ ਪੁੱਤਰ ਨੂੰ ਉਸ ਪੀਜੀ ਤੋਂ ਬਾਹਰ ਕੱਢ ਸਕਦੇ। ਉਨ੍ਹਾਂ ਮੁਤਾਬਕ ਹਾਦਸੇ ਤੋਂ ਇੱਕ ਰਾਤ ਪਹਿਲਾਂ ਹੀ ਉਨ੍ਹਾਂ ਦੀ ਪੁੱਤਰ ਨਾਲ ਵੀਡੀਓ ਕਾਲ ’ਤੇ ਗੱਲ ਹੋਈ ਸੀ।

ਪਰਿਵਾਰ ਲਈ ਸਭ ਤੋਂ ਵੱਡਾ ਦਰਦ ਇਹ ਹੈ ਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਅਰਪਿਤ ਆਪਣੇ ਪਰਿਵਾਰ ਨਾਲ ਆਮ ਤਰ੍ਹਾਂ ਗੱਲਬਾਤ ਕਰ ਰਿਹਾ ਸੀ। ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਅਗਲੇ ਦਿਨ ਪਰਿਵਾਰ ਨੂੰ ਇੰਨੀ ਵੱਡੀ ਤ੍ਰਾਸਦੀ ਦਾ ਸਾਹਮਣਾ ਕਰਨਾ ਪਵੇਗਾ। ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਸੇ ਹਾਦਸੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਪੀਜੀਡੀਏਵੀ ਕਾਲਜ ਵਿੱਚ ਦੂਜੇ ਸਾਲ ਦਾ ਵਿਦਿਆਰਥੀ ਅਕਸ਼ਿਤ ਸਿੰਘ ਯਾਦਵ ਵੀ ਜਾਨ ਗੁਆ ਬੈਠਾ। ਉਸ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਸੋਮਵਾਰ ਸਵੇਰੇ ਏਮਜ਼ ਟਰਾਮਾ ਸੈਂਟਰ ਪਹੁੰਚਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments