Homeਖੇਡਾਂਫੁੱਟਬਾਲ ਦੇ ਮਹਾ ਮੁਕਾਬਲੇ ਨੂੰ ਲੈ ਕੇ ਦਿੱਲੀ ਸਰਕਾਰ ਨੇ ਖੇਡ ਪ੍ਰੇਮੀਆਂ...

ਫੁੱਟਬਾਲ ਦੇ ਮਹਾ ਮੁਕਾਬਲੇ ਨੂੰ ਲੈ ਕੇ ਦਿੱਲੀ ਸਰਕਾਰ ਨੇ ਖੇਡ ਪ੍ਰੇਮੀਆਂ ਨੂੰ ਦਿੱਤਾ ਵੱਡਾ ਤੋਹਫ਼ਾ

ਸਪੋਰਟਸ ਡੈਸਕ: ਫੁੱਟਬਾਲ ਦੇ ਮਹਾ ਮੁਕਾਬਲੇ ਨੂੰ ਲੈ ਕੇ ਦਿੱਲੀ ਸਰਕਾਰ ਨੇ ਖੇਡ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਇਕ ਵਿਸ਼ੇਸ਼ ਐਲਾਨ ਕਰਦੇ ਹੋਏ ਕਿਹਾ ਕਿ ਇਸ ਵੀਕੈਂਡ ‘ਤੇ ਰਾਜਧਾਨੀ ‘ਚ ਰੈਸਟੋਰੈਂਟ, ਕੈਫੇ ਅਤੇ ਹੋਰ ਯੋਗ ਕਾਰੋਬਾਰੀ ਅਦਾਰੇ ਸਵੇਰੇ 4 ਵਜੇ ਤੱਕ ਖੁੱਲ੍ਹੇ ਰਹਿਣਗੇ। ਸਰਕਾਰ ਦੇ ਇਸ ਕਦਮ ਨਾਲ ਦਿੱਲੀ ਦੇ ਲੋਕ ਇਸ ਇਤਿਹਾਸਕ ਫੁੱਟਬਾਲ ਮੈਚ ਦਾ ਇਕੱਠੇ ਆਨੰਦ ਲੈ ਸਕਣਗੇ।

ਇਤਿਹਾਸ ਸਿਰਜਣ ਲਈ ਤਿਆਰ ਹੈ ਦਿੱਲੀ
ਮਹਾਨ ਫੁਟਬਾਲਰ ਲਿਓਨੇਲ ਮੈਸੀ ਅਤੇ ਖੇਡ ਜਗਤ ਦੇ ਉੱਭਰਦੇ ਨੌਜਵਾਨ ਸਿਤਾਰਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਟਵੀਟ ਵਿੱਚ ਲਿ ਖਿਆ – “ਹਰ ਫੁਟਬਾਲ ਪ੍ਰੇਮੀ ਨੇ ਲਿਓਨੇਲ ਮੇਸੀ ਨੂੰ ਇਤਿਹਾਸ ਰਚਦਿਆਂ ਦੇਖਿਆ ਹੈ। ਹੁਣ, ਇਤਿਹਾਸ ਕੋਲ ਇੱਕ ਹੋਰ ਕਹਾਣੀ ਹੈ। ਇੱਕ ਦੰਤਕਥਾ, ਇੱਕ ਉੱਭਰਦਾ ਨੌਜਵਾਨ ਸਟਾਰ, ਇੱਕ ਟਰਾਫੀ ਅਤੇ ਇੱਕ ਅਜਿਹੀ ਰਾਤ ਜਿਸਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ । ਦਿੱਲੀ ਉਸ ਰਾਤ ਲਈ ਪੂਰੀ ਤਰ੍ਹਾਂ ਤਿਆਰ ਹੈ ।”

ਈਜ਼ ਆਫ ਡੂਇੰਗ ਬਿਜ਼ਨਸ ਤਹਿਤ ਦਿੱਤੀ ਗਈ ਛੋਟ
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਛੋਟ ਦਿੱਲੀ ਸਰਕਾਰ ਵੱਲੋਂ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੇ ‘24ਣ7 ਵਪਾਰਕ ਪੱਖੀ ਫਰੇਮਵਰਕ’ ਕਾਰਨ ਹੀ ਸੰਭਵ ਹੋਈ ਹੈ। ਇਸ ਨੀਤੀ ਤਹਿਤ ਨਿਯਮਾਂ ਨੂੰ ਸਰਲ ਬਣਾਇਆ ਗਿਆ ਹੈ, ਜਿਸ ਨਾਲ ਹੁਣ ਰੈਸਟੋਰੈਂਟ ਅਤੇ ਕੈਫੇ ਦੇਰ ਰਾਤ (ਸਵੇਰੇ 4 ਵਜੇ ਤੱਕ) ਖੁੱਲ੍ਹੇ ਰਹਿ ਕੇ ਫੁੱਟਬਾਲ ਪ੍ਰੇਮੀਆਂ ਦਾ ਸਵਾਗਤ ਕਰ ਸਕਣਗੇ। ਜਿੱਥੇ ਇੱਕ ਪਾਸੇ ਸਰਕਾਰ ਦੇ ਇਸ ਫ਼ੈਸਲੇ ਕਾਰਨ ਫੁੱਟਬਾਲ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਰੈਸਟੋਰੈਂਟ ਅਤੇ ਨਾਈਟ ਲਾਈਫ ਕਾਰੋਬਾਰ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments