Homeਪੰਜਾਬਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇਅ ਸੜਕ ਦਾ ਕੰਮ ਹੋਇਆ ਮੁਕੰਮਲ

ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇਅ ਸੜਕ ਦਾ ਕੰਮ ਹੋਇਆ ਮੁਕੰਮਲ

ਅੰਮ੍ਰਿਤਸਰ : ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਲੈ ਕੇ ਆ ਰਹੀ ਹੈ। ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇਸ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਅਤੇ ਮਲੇਰਕੋਟਲਾ ਖੇਤਰਾਂ ਵਿੱਚ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਪੰਜਾਬ ਤੋਂ ਦਿੱਲੀ ਤੱਕ ਦੀ ਯਾਤਰਾ ਆਸਾਨ ਹੋ ਗਈ ਹੈ। ਪਹਿਲਾਂ ਇੱਥੋਂ ਤੋਂ  ਦਿੱਲੀ ਪਹੁੰਚਣ ਦੇ ਲਈ ਲਗਭਗ 6-7 ਘੰਟੇ ਲੱਗਦੇ ਸਨ, ਜਦਕਿ ਹੁਣ ਇਹ ਦੂਰੀ ਸ਼ਿਰਫ ਢਾਈ ਤੋਂ ਤਿੰਨ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਸਦਾ ਅਜੇ ਅਧਿਕਾਰਤ ਤੌਰ ‘ਤੇ ਉਦਘਾਟਨ ਨਹੀਂ ਕੀਤਾ ਗਿਆ ਹੈ, ਪਰ ਲੋਕ ਪਹਿਲਾਂ ਹੀ ਇਸ ਰੂਟ ਦੀ ਵਰਤੋਂ ਸ਼ੁਰੂ ਕਰਨ ਲੱਗ ਗਏ ਹਨ।

ਲਗਭਗ 600 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਦਿੱਲੀ ਨੂੰ ਅੰਮ੍ਰਿਤਸਰ ਅਤੇ ਜੰਮੂ-ਕਸ਼ਮੀਰ ਵਿੱਚ ਕਟੜਾ ਨਾਲ ਜੋੜੇਗਾ। NHAI ਦੁਆਰਾ ਤਿਆਰ ਕੀਤੇ ਜਾ ਰਹੇ ਇਸ ਪ੍ਰੋਜੈਕਟ ਨਾਲ ਦਿੱਲੀ ਤੋਂ ਕਟੜਾ ਤੱਕ ਦੀ ਯਾਤਰਾ ਲਗਭਗ ਛੇ ਘੰਟਿਆਂ ਵਿੱਚ ਸੰਭਵ ਹੋ ਜਾਵੇਗੀ। ਅਧਿਕਾਰੀਆਂ ਦੇ ਅਨੁਸਾਰ, ਇਸ ਪ੍ਰੋਜੈਕਟ ਨੂੰ ਮਾਰਚ 2027 ਤੱਕ ਪੂਰਾ ਕਰਨ ਦਾ ਟੀਚਾ ਹੈ। ਇੱਕ ਵਾਰ ਚਾਲੂ ਹੋਣ ‘ਤੇ, ਐਕਸਪ੍ਰੈਸਵੇਅ ਦੂਰੀ ਨੂੰ ਲਗਭਗ 139 ਕਿਲੋਮੀਟਰ ਘਟਾ ਦੇਵੇਗਾ, ਯਾਤਰੀਆਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਬਾਲਣ ਦੀ ਖਪਤ ਵੀ ਘੱਟ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments