Homeਪੰਜਾਬਅਲਾਸਕਾ ਚੌਕ ’ਤੇ ਮੌਤ ਦਾ ਤਾਂਡਵ ਮੌਕੇ ’ਤੇ ਮੌਤ, ਡਰਾਈਵਰ ਹੋਇਆ ਫਰਾਰ!

ਅਲਾਸਕਾ ਚੌਕ ’ਤੇ ਮੌਤ ਦਾ ਤਾਂਡਵ ਮੌਕੇ ’ਤੇ ਮੌਤ, ਡਰਾਈਵਰ ਹੋਇਆ ਫਰਾਰ!

ਜਲੰਧਰ ਦੇ ਅਲਾਸਕਾ ਚੌਕ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਕਰਤਾਰ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਸਕੂਟੀ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ, ਪਰ ਉਸ ਦੀ ਸਕੂਟੀ ਤੇ ਪਏ ਡਿਲੀਵਰੀ ਬੈਗ ਤੇ ਜੋਮੈਟੋ ਕੰਪਨੀ ਦਾ ਨਾਮ ਲਿਖਿਆ ਹੋਣ ਕਾਰਨ ਪੁਲਿਸ ਵੱਲੋਂ ਉਸ ਦੇ ਡਿਲੀਵਰੀ ਬੁਆਏ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਅਕਤੀ ਗ੍ਰੇ ਰੰਗ ਦੀ ਸਕੂਟੀ ਤੇ ਸਵਾਰ ਹੋ ਕੇ ਰੇਲਵੇ ਰੋਡ ਵੱਲ ਜਾ ਰਿਹਾ ਸੀ, ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਪਏ ਇੱਕ ਟੋਏ ਕਾਰਨ ਸਕੂਟੀ ਸਵਾਰ ਅਚਾਨਕ ਡਿੱਗ ਗਿਆ ਅਤੇ ਇਸ ਤੋਂ ਬਾਅਦ ਉਹ ਬੱਸ ਦੇ ਪਿਛਲੇ ਟਾਇਰਾਂ ਦੀ ਲਪੇਟ ਵਿੱਚ ਆ ਗਿਆ। ਹਾਦਸੇ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਬੱਸ ਦੇ ਕੰਡਕਟਰ ਦਲਬੀਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਬੱਸ ਡਰਾਈਵਰ ਪ੍ਰਕਾਸ਼ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ। ਕੰਡਕਟਰ ਮੁਤਾਬਕ ਸਕੂਟੀ ਸਵਾਰ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਚਸ਼ਮਦੀਦ ਰਾਕੇਸ਼ ਨੇ ਦਾਅਵਾ ਕੀਤਾ ਕਿ ਸੜਕ ਤੇ ਪਏ ਟੋਏ ਕਾਰਨ ਸਕੂਟੀ ਸਵਾਰ ਡਿੱਗਿਆ ਸੀ ਅਤੇ ਲੋਕਾਂ ਵੱਲੋਂ ਬੱਸ ਚਾਲਕ ਨੂੰ ਆਵਾਜ਼ਾਂ ਵੀ ਮਾਰੀਆਂ ਗਈਆਂ, ਪਰ ਇਸ ਦੇ ਬਾਵਜੂਦ ਹਾਦਸਾ ਵਾਪਰ ਗਿਆ। ਚਸ਼ਮਦੀਦਾਂ ਨੇ ਮ੍ਰਿਤਕ ਨੂੰ ਪਰਵਾਸੀ ਵਿਅਕਤੀ ਦੱਸਿਆ ਹੈ, ਹਾਲਾਂਕਿ ਅਧਿਕਾਰਤ ਤੌਰ ਤੇ ਉਸ ਦੀ ਪਛਾਣ ਦੀ ਪੁਸ਼ਟੀ ਹੋਣੀ ਬਾਕੀ ਹੈ। ਫਿਲਹਾਲ ਪੁਲਿਸ ਵੱਲੋਂ ਕੰਡਕਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਫਰਾਰ ਡਰਾਈਵਰ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਅਤੇ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ। 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments