Homeਦੇਸ਼ਈ-ਰਿਕਸ਼ਾ ਚਾਲਕ ਦੀ ਹੱਤਿਆ 'ਚ ਸ਼ਾਮਲ ਅਪਰਾਧੀ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

ਈ-ਰਿਕਸ਼ਾ ਚਾਲਕ ਦੀ ਹੱਤਿਆ ‘ਚ ਸ਼ਾਮਲ ਅਪਰਾਧੀ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

ਬੁਲੰਦਸ਼ਹਿਰ: ਬੁਲੰਦਸ਼ਹਿਰ ਜ਼ਿਲ੍ਹੇ ਦੀ ਸਿਕੰਦਰਾਬਾਦ ਪੁਲਿਸ ਅਤੇ ਸਵੈਟ ਟੀਮ ਨੇ ਇੱਕ ਈ-ਰਿਕਸ਼ਾ ਚਾਲਕ ਦੀ ਹੱਤਿਆ ਵਿੱਚ ਸ਼ਾਮਲ ਅਪਰਾਧੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅੱਜ, ਸ਼ਨੀਵਾਰ ਨੂੰ ਦੱਸਿਆ ਕਿ ਮੁਕਾਬਲੇ ਦੌਰਾਨ ਦੋਸ਼ੀ ਦੀ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਦਕਿ ਉਸ ਦਾ ਇਕ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ।

ਸਿਕੰਦਰਾਬਾਦ ਪੁਲਿਸ ਦੇ ਖੇਤਰੀ ਅਧਿਕਾਰੀ (ਸੀ.ਓ) ਭਾਸਕਰ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਿਕੰਦਰਾਬਾਦ ਥਾਣਾ ਖੇਤਰ ਦੇ ਸੰਤਪੁਰਾ ਰੋਡ ‘ਤੇ ਜਾਂਚ ਚੱਲ ਰਹੀ ਸੀ। ਇਸ ਦੌਰਾਨ ਜਦੋਂ ਇੱਕ ਸ਼ੱਕੀ ਈ-ਰਿਕਸ਼ਾ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਸਨੌਟਾ ਰੋਡ ਵੱਲ ਜਾਣ ਲੱਗਾ। ਕੁਮਾਰ ਅਨੁਸਾਰ ਜਦੋਂ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਕੱਚੀ ਸੜਕ ’ਤੇ ਈ-ਰਿਕਸ਼ਾ ਫਸ ਗਿਆ।

ਸੀ.ਓ ਨੇ ਦੱਸਿਆ ਕਿ ਈ-ਰਿਕਸ਼ਾ ‘ਚ ਦੋ ਬਦਮਾਸ਼ ਸਵਾਰ ਸਨ। ਉਨ੍ਹਾਂ ਦੱਸਿਆ ਕਿ ਆਪਣੇ ਆਪ ਨੂੰ ਘਿਰਿਆ ਦੇਖ ਕੇ ਦੋਵਾਂ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ‘ਚ ਆਪਣੇ ਬਚਾਅ ‘ਚ ਇਕ ਬਦਮਾਸ਼ ਦੀ ਲੱਤ ‘ਚ ਗੋਲੀ ਲੱਗ ਗਈ। ਦੂਜਾ ਅਪਰਾਧੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਮੁਜਰਮ ਦੀ ਪਛਾਣ ਫੈਜ਼ਾਨ ਵਾਸੀ ਰਿਸਾਲਦਾਰਾਂ ਮੁਹੱਲਾ, ਸਿਕੰਦਰਾਬਾਦ ਵਜੋਂ ਹੋਈ ਹੈ। ਇਸ ਦੇ ਨਾਲ ਹੀ ਫਰਾਰ ਅਪਰਾਧੀ ਦਾ ਨਾਂ ਜ਼ੈਦ ਦੱਸਿਆ ਜਾ ਰਿਹਾ ਹੈ, ਜੋ ਸਿਕੰਦਰਾਬਾਦ ਦਾ ਰਹਿਣ ਵਾਲਾ ਹੈ। ਜ਼ਖਮੀ ਫੈਜ਼ਾਨ ਕੋਲੋਂ ਇਕ ਨਾਜਾਇਜ਼ ਪਿਸਤੌਲ, ਇਕ ਖੋਲ ਅਤੇ ਇਕ ਕਾਰਤੂਸ ਬਰਾਮਦ ਹੋਇਆ ਹੈ।

ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਫੈਜ਼ਾਨ ਨੇ ਕਬੂਲ ਕੀਤਾ ਕਿ ਉਸ ਨੇ 2 ਜੂਨ ਨੂੰ ਜ਼ੈਦ ਨਾਲ ਮਿਲ ਕੇ ਵਿਪਿਨ (20) ਦਾ ਕਤਲ ਕਰ ਦਿੱਤਾ ਸੀ, ਜੋ ਸਿਕੰਦਰਾਬਾਦ ਥਾਣਾ ਖੇਤਰ ਦੇ ਚੋਲਾ ਰੋਡ ‘ਤੇ ਇਕ ਬੰਦ ਫੈਕਟਰੀ ਦੇ ਬਾਹਰ ਇਕ ਨਾਲੇ ‘ਚ ਮ੍ਰਿਤਕ ਪਾਇਆ ਗਿਆ ਸੀ। ਉਸ ਨੇ ਦੱਸਿਆ ਕਿ ਦੋਵਾਂ ਨੇ ਈ-ਰਿਕਸ਼ਾ ਲੁੱਟਣ ਦੀ ਨੀਅਤ ਨਾਲ ਵਿਪਿਨ ਦਾ ਕਤਲ ਕਰਕੇ ਉਸ ਦੀ ਲਾਸ਼ ਨਾਲੇ ਵਿੱਚ ਸੁੱਟ ਦਿੱਤੀ ਸੀ। ਕੁਮਾਰ ਨੇ ਦੱਸਿਆ ਕਿ ਜ਼ਖਮੀ ਫੈਜ਼ਾਨ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਫਰਾਰ ਜ਼ੈਦ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments