Homeਪੰਜਾਬਭ੍ਰਿਸ਼ਟਾਚਾਰ ਮਾਮਲੇ ’ਚ ਅਦਾਲਤ ਨੇ ਰਮਨ ਅਰੋੜਾ ਦੀ ਹਿਰਾਸਤ ’ਚ ਕੀਤਾ ਵਾਧਾ

ਭ੍ਰਿਸ਼ਟਾਚਾਰ ਮਾਮਲੇ ’ਚ ਅਦਾਲਤ ਨੇ ਰਮਨ ਅਰੋੜਾ ਦੀ ਹਿਰਾਸਤ ’ਚ ਕੀਤਾ ਵਾਧਾ

ਜਲੰਧਰ : ਐਡਿਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਬੀਤੇ ਦਿਨ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫੜੇ ਗਏ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੀ ਪੇਸ਼ੀ ਹੋਈ। ਇਹ ਪੇਸ਼ੀ ਵੀਡੀਓ ਕਾਲ ਰਾਹੀਂ ਹੋਈ। ਇਸ ਕੇਸ ਨਾਲ ਸੰਬੰਧਿਤ ਤਿੰਨ ਹੋਰ ਲੋਕ ਜਿਨ੍ਹਾਂ ਵਿੱਚ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ, ਏ.ਟੀ.ਪੀ ਸੁਖਦੇਵ ਵਿਸ਼ਿਸ਼ਟ ਅਤੇ ਰਮਨ ਅਰੋੜਾ ਦੇ ਕਰੀਬ ਮਹੇਸ਼ ਮੁਖੀਜਾ ਸ਼ਾਮਿਲ ਹਨ, ਨੂੰ ਅਦਾਲਤ ਵਿੱਚ ਖੁਦ ਹਾਜ਼ਰ ਹੋਣਾ ਪਿਆ।

ਅਦਾਲਤ ਨੇ ਇਨ੍ਹਾਂ ਚਾਰਾਂ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 20 ਅਗਸਤ ਤੱਕ ਵਧਾ ਦਿੱਤੀ ਹੈ। ਸੁਣਵਾਈ ਦੌਰਾਨ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਮਾਮਲੇ ਨਾਲ ਸਬੰਧਤ ਦਸਤਾਵੇਜ਼ (ਚਲਾਨ ਦੀਆਂ ਕਾਪੀਆਂ) ਵੀ ਪ੍ਰਦਾਨ ਕੀਤੇ ਗਏ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments