Homeਸੰਸਾਰਗਲੋਬਲ ਵਾਰਮਿੰਗ ਰੋਕਣ ’ਤੇ COP31 'ਚ ਸਹਿਮਤੀ ਨਹੀਂ ਬਣੀ

ਗਲੋਬਲ ਵਾਰਮਿੰਗ ਰੋਕਣ ’ਤੇ COP31 ‘ਚ ਸਹਿਮਤੀ ਨਹੀਂ ਬਣੀ

ਅੰਟਾਲਿਆ: ਤੁਰਕੀ ਦੇ ਅੰਟਾਲਿਆ ਵਿੱਚ ਹੋਇਆ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP31 ਬਿਨਾਂ ਕਿਸੇ ਵੱਡੇ ਰਾਜਨੀਤਿਕ ਸਮਝੌਤੇ ਦੇ ਖਤਮ ਹੋ ਗਿਆ। ਲਗਭਗ 200 ਦੇਸ਼ਾਂ ਦੇ ਨੁਮਾਇੰਦਿਆਂ ਨੇ ਦੋ ਹਫ਼ਤਿਆਂ ਤੱਕ ਗਲੋਬਲ ਵਾਰਮਿੰਗ ਨੂੰ ਰੋਕਣ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਚਰਚਾ ਕੀਤੀ, ਪਰ ਕੋਲਾ, ਤੇਲ ਅਤੇ ਕੁਦਰਤੀ ਗੈਸ ਦੀ ਵਰਤੋਂ ਘਟਾਉਣ ਬਾਰੇ ਕੋਈ ਸਾਂਝੀ ਸਹਿਮਤੀ ਨਹੀਂ ਬਣ ਸਕੀ।

ਸੰਮੇਲਨ ਦੇ ਅੰਤ ਵਿੱਚ ਜਾਰੀ ਕੀਤੇ ਗਏ ਮਤੇ ਵਿੱਚ ਜੈਵਿਕ ਬਾਲਣਾਂ ਦਾ ਸਿੱਧਾ ਜ਼ਿਕਰ ਵੀ ਨਹੀਂ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਯੂਰਪੀ ਸੰਘ ਅਤੇ ਕਈ ਛੋਟੇ ਦੇਸ਼ਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਇਨ੍ਹਾਂ ਦੇਸ਼ਾਂ ਦੀ ਮੰਗ ਸੀ ਕਿ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਕੋਲੇ, ਤੇਲ ਅਤੇ ਗੈਸ ਦੀ ਵਰਤੋਂ ਘਟਾਉਣ ਬਾਰੇ ਸਪੱਸ਼ਟ ਰੋਡਮੈਪ ਤਿਆਰ ਕੀਤਾ ਜਾਵੇ।

ਦੂਜੇ ਪਾਸੇ, ਸਾਊਦੀ ਅਰਬ ਅਤੇ ਰੂਸ ਵਰਗੇ ਤੇਲ ਅਤੇ ਗੈਸ ਉਤਪਾਦਕ ਦੇਸ਼ਾਂ ਨੇ ਅਜਿਹੇ ਪ੍ਰਸਤਾਵਾਂ ਦਾ ਵਿਰੋਧ ਕੀਤਾ, ਜਿਨ੍ਹਾਂ ਵਿੱਚ ਜੈਵਿਕ ਬਾਲਣਾਂ ਦੀ ਵਰਤੋਂ ਵਿੱਚ ਕਮੀ ਦੀ ਸਪੱਸ਼ਟ ਮੰਗ ਕੀਤੀ ਗਈ ਸੀ। ਇਸ ਕਾਰਨ ਵੱਖ-ਵੱਖ ਦੇਸ਼ਾਂ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ।

ਸੰਮੇਲਨ ਦੀ ਗੱਲਬਾਤ ਦੇ ਚੇਅਰਮੈਨ ਕ੍ਰਿਸ ਬੋਵੇਨ ਅੰਤਿਮ ਦਿਨ ਨਿਰਾਸ਼ ਨਜ਼ਰ ਆਏ। ਰਿਪੋਰਟ ਮੁਤਾਬਕ, 2009 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸੰਯੁਕਤ ਰਾਸ਼ਟਰ ਦਾ ਜਲਵਾਯੂ ਸੰਮੇਲਨ ਬਿਨਾਂ ਕਿਸੇ ਵੱਡੇ ਰਾਜਨੀਤਿਕ ਸਮਝੌਤੇ ਦੇ ਸਮਾਪਤ ਹੋਇਆ ਹੈ। ਇਸ ਨਤੀਜੇ ਨੇ ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਦੇਸ਼ਾਂ ਵਿਚਕਾਰ ਮੌਜੂਦ ਮਤਭੇਦਾਂ ਨੂੰ ਉਜਾਗਰ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments