Homeਹੈਲਥਰੋਜ਼ਾਨਾ ਭਿੱਜੇ ਹੋਏ ਛੋਲਿਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਮਿਲਦੇ ਹਨ...

ਰੋਜ਼ਾਨਾ ਭਿੱਜੇ ਹੋਏ ਛੋਲਿਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਮਿਲਦੇ ਹਨ ਭਰਪੂਰ ਫਾਇਦੇ

Health News : ਅਕਸਰ ਤੁਸੀਂ ਆਪਣੇ ਘਰਾਂ ਵਿੱਚ ਵੱਡੇ-ਬਜ਼ੁਰਗਾਂ ਨੂੰ ਭਿੱਜੇ ਹੋਏ ਛੋਲੇ ਖਾਣ ਦੀ ਸਲਾਹ ਦਿੰਦੇ ਹੋਏ ਤਾਂ ਜ਼ਰੂਰ ਦੇਖਿਆ ਹੋਵੇਗਾ। ਕਈ ਲੋਕ ਰੋਜ਼ਾਨਾ ਭਿੱਜੇ ਹੋਏ ਛੋਲਿਆਂ ਦਾ ਸੇਵਨ ਕਰਦੇ ਹਨ। ਛੋਲੇ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਮੰਨੇ ਜਾਂਦੇ, ਇਸਦੇ ਨਿਯਮਤ ਰੂਪ ਨਾਲ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਛੋਲਿਆਂ ਵਿੱਚ ਪ੍ਰੋਟੀਨ, ਫਾਈਬਰ, ਫਾਸਫੋਰਸ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਕਾਪਰ, ਵਿਟਾਮਿਨ ਬੀ3 ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ, ਇਸ ਵਿੱਚ ਕਈ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ, ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੇ ਹਨ। ਇਸੇ ਕਰਕੇ, ਅੱਜ ਅਸੀਂ ਤੁਹਾਨੂੰ ਛੋਲੇ ਖਾਣ ਦੇ ਜ਼ਬਰਦਸਤ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਨਾਲ ਹੀ ਅਸੀਂ ਇਹ ਵੀ ਦੱਸਾਂਗੇ ਕਿ ਇੱਕ ਦਿਨ ਵਿੱਚ ਕਿੰਨੇ ਛੋਲੇ ਫਾਇਦੇਮੰਦ ਹਨ।

ਭਿੱਜੇ ਹੋਏ ਛੋਲੇ ਖਾਣ ਨਾਲ ਭਾਰ ਵਧਦਾ ਹੈ ਜਾਂ ਘਟਦਾ ਹੈ?

ਭਿੱਜੇ ਹੋਏ ਛੋਲਿਆਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਫਾਈਬਰ ਪਾਏ ਜਾਂਦੇ ਹਨ ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਮਦਦ ਕਰਦੇ ਹਨ। ਇਸ ਨਾਲ ਜਲਦੀ-ਜਲਦੀ ਭੁੱਖ ਨਹੀਂ ਲੱਗਦੀ ਅਤੇ ਵਜ਼ਨ ਕੰਟਰੋਲ ਵਿੱਚ ਮਦਦ ਮਿਲਦੀ ਹੈ। ਐਸੇ ਵਿੱਚ ਜੇਕਰ ਤੁਸੀਂ ਵੀ ਵਜ਼ਨ ਕੰਟਰੋਲ ਕਰਨ ਦਾ ਵਿਚਾਰ ਬਣਾ ਰਹੇ ਹੋ ਤਾਂ ਆਪਣੀ ਡਾਈਟ ਵਿੱਚ ਛੋਲੇ ਜ਼ਰੂਰ ਸ਼ਾਮਲ ਕਰੋ।

ਬਿਹਤਰ ਪਾਚਨ

ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ, ਉਨ੍ਹਾਂ ਨੂੰ ਛੋਲਿਆਂ ਦਾ ਸੇਵਨ ਨਿਯਮਤ ਰੂਪ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਅਸਲ ਵਿੱਚ, ਛੋਲਿਆਂ ਵਿੱਚ ਮੌਜੂਦ ਫਾਈਬਰ ਹਾਜ਼ਮਾ ਪ੍ਰਣਾਲੀ ਨੂੰ ਮਜ਼ਬੂਤ ਬਣਾਈ ਰੱਖਦਾ ਹੈ ਅਤੇ ਪੇਟ ਵਿੱਚੋਂ ਸਾਰੇ ਤਰ੍ਹਾਂ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਵੀ ਰਹਿੰਦੀ ਹੈ, ਤਾਂ ਛੋਲੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਪੇਟ ਆਸਾਨੀ ਨਾਲ ਸਾਫ਼ ਹੋ ਜਾਦਾ ਹੈ।

ਸਿਹਤਮੰਦ ਦਿਲ

ਛੋਲਿਆਂ ਵਿੱਚ ਮੌਜੂਦ ਐਂਟੀਆਕਸੀਡੈਂਟ, ਐਂਥੋਸਾਇਆਨਿਨ ਅਤੇ ਫਾਈਟੋਨਿਊਟ੍ਰਿਅੰਟ ਗੁਣ ਬਲੱਡ ਵੈਸਲਜ਼ ਨੂੰ ਮਜ਼ਬੂਤ ​​ਕਰਨ ਦਾ ਕੰਮ ਕਰਦੇ ਹਨ। ਨਾਲ ਹੀ ਇਸ ਨਾਲ ਦਿਲ ਵੀ ਤੰਦਰੁਸਤ ਹੁੰਦਾ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ, ਬੁਰੇ ਕੋਲੈਸਟ੍ਰੋਲ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਲਈ ਵੀ ਛੋਲੇ ਕਾਫ਼ੀ ਫਾਇਦੇਮੰਦ ਹੁੰਦੇ ਹਨ।

ਅਨੀਮੀਆ

ਜਿਹੜੇ ਲੋਕਾਂ ਨੂੰ ਖੂਨ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਛੋਲਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਛੋਲਿਆਂ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਪਾਇਆ ਜਾਂਦਾ ਹੈ ਜੋ ਬੋਡੀ ਵਿੱਚ ਹੀਮੋਗਲੋਬਿਨ ਲੈਵਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਅਨੀਮੀਆ ਵਰਗੀ ਬਿਮਾਰੀ ਨੂੰ ਦੂਰ ਕਰਦਾ ਹੈ।

ਇੱਕ ਦਿਨ ਵਿੱਚ ਕਿੰਨੇ ਛੋਲੇ ਖਾਣੇ ਚਾਹੀਦੇ ਹਨ?

ਰੋਜ਼ਾਨਾ ਇੱਕ ਬੰਦੇ ਨੂੰ 30 ਤੋਂ 50 ਗ੍ਰਾਮ ਕਾਲੇ ਛੋਲੇ ਭਿਓ ਕੇ ਖਾਣੇ ਚਾਹੀਦੇ ਹਨ। ਇੱਕ ਤੰਦਰੁਸਤ ਬੰਦੇ ਲਈ ਇਹ ਮਾਤਰਾ ਕਾਫ਼ੀ ਮੰਨੀ ਜਾਂਦੀ ਹੈ। ਇਹ ਜਾਣਕਾਰੀ ਮਸ਼ਹੂਰ ਆਯੁਰਵੈਦਿਕ ਡਾਕਟਰ ਸਲੀਮ ਜ਼ੈਦੀ ਨੇ ਆਪਣੇ ਯੂਟਿਊਬ ਚੈਨਲ ‘ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments