Health News : ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰ ਵਿੱਚ ਕੱਚੇ ਅੰਬ ਮਿਲਣੇ ਸ਼ੁਰੂ ਹੋ ਗਏ ਹਨ। ਸੁਆਦ ਵਿੱਚ ਖੱਟਾ ਅਤੇ ਚਟਪਟਾ ਕੱਚਾ ਅੰਬ ਚਟਨੀ ਬਣਾਉਣ ਤੋਂ ਲੈ ਕੇ ਅਚਾਰ ਤੱਕ ਲਈ ਵਰਤਿਆ ਜਾਂਦਾ ਹੈ। ਕੱਚੇ ਅੰਬ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ, ਫਾਈਬਰ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਖੱਟੇ ਅਤੇ ਚਟਪਟੇ ਸੁਆਦ ਨਾਲ ਭਰਪੂਰ ਕੱਚਾ ਅੰਬ ਸਿਹਤ ਦੇ ਲਈ ਵੀ ਲਾਭਕਾਰੀ ਮੰਨਿਆ ਜਾਦਾ ਹੈ। ਪਰ ਕੋਈ ਲੋਕਾਂ ਦਾ ਮੰਨ੍ਹਾ ਹੈ ਕਿ ਗਰਮੀਆਂ ਵਿੱਚ ਇਸ ਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜਿਹਾ ਨਹੀਂ ਹੈ, ਜੇਕਰ ਕੱਚੇ ਅੰਬ ਦਾ ਸੇਵਨ ਸੀਮਿਤ ਮਾਤਰਾ ਵਿੱਚ ਕੀਤਾ ਜਾਵੇ ਤਾਂ ਇਹ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿ ਕੱਚਾ ਅੰਬ ਖਾਣ ਦੇ ਕੀ-ਕੀ ਫਾਇਦੇ ਮਿਲਦੇ ਹਨ।
- ਹੀਟ ਸਟ੍ਰੋਕ ਅਤੇ ਡੀਹਾਈਡਰੇਸ਼ਨ ਤੋਂ ਬਚਾ
ਕੱਚੇ ਅੰਬ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਅਤੇ ਸਰੀਰ ਨੂੰ ਤੇਜ਼ ਧੁੱਪ ਤੋਂ ਬਚਾਉਣ ਵਿੱਚ ਬਹੁਤ ਮਦਦਗਾਰ ਹੈ। ਕੱਚੇ ਅੰਬ ਦਾ ਜੂਸ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਹੀਟ ਸਟ੍ਰੋਕ ਦਾ ਖ਼ਤਰਾ ਘੱਟ ਜਾਂਦਾ ਹੈ। ਇਹ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਵੀ ਬਣਾਈ ਰੱਖਦਾ ਹੈ।
- ਪਾਚਨ ਪ੍ਰਣਾਲੀ ਦੇ ਲਈ ਰਾਮਬਾਣ
ਜੇਕਰ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਕੱਚਾ ਅੰਬ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਵਿੱਚ ਮੌਜੂਦ ਫਾਈਬਰ ਦੀ ਮਾਤਰਾ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੀ ਹੈ, ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੀ ਹੈ। ਇਹ ਪਿੱਤ ਦੇ ਡਿਸਚਾਰਜ ਨੂੰ ਵਧਾਉਂਦਾ ਹੈ, ਜਿਸ ਨਾਲ ਭੋਜਨ ਆਸਾਨੀ ਨਾਲ ਪੱਚਦਾ ਹੈ।
- ਇਮਿਊਨਿਟੀ
ਕੱਚਾ ਅੰਬ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ। ਇਹ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ, ਤੁਹਾਨੂੰ ਮੌਸਮੀ ਬਿਮਾਰੀਆਂ ਅਤੇ ਲਾਗਾਂ ਤੋਂ ਬਚਾਉਂਦਾ ਹੈ। ਇਸ ਵਿੱਚ ਵਿਟਾਮਿਨ ਏ ਵੀ ਹੁੰਦਾ ਹੈ, ਜੋ ਅੱਖਾਂ ਅਤੇ ਚਮੜੀ ਲਈ ਚੰਗਾ ਹੁੰਦਾ ਹੈ।
- ਭਾਰ ਘਟਾਉਣ ਵਿੱਚ ਮਦਦਗਾਰ
ਪੱਕੇ ਹੋਏ ਅੰਬ ਦੀ ਤੁਲਨਾ ਵਿੱਚ ਕੱਚੇ ਅੰਬ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਕੈਲੋਰੀ ਵੀ ਘੱਟ ਹੁੰਦੀ ਹੈ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜੋ ਚਰਬੀ ਨੂੰ ਸਾੜਨ ਵਿੱਚ ਮਦਦ ਕਰਦਾ ਹੈ।
- ਲਿਵਰ ਅਤੇ ਦੰਦਾਂ ਦੀ ਸਿਹਤ
ਇਹ ਲਿਵਰ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਲਿਵਰ ਨਾਲ ਸਬੰਧਤ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਇਸਨੂੰ ਚਬਾ ਕੇ ਖਾਣ ਨਾਲ ਮਸੂੜਿਆਂ ਵਿੱਚੋਂ ਖੂਨ ਵਹਿਣ ਅਤੇ ਸਾਹ ਦੀ ਬਦਬੂ ਵਰਗੀਆਂ ਸਮੱਸਿਆਵਾਂ ਵੀ ਘੱਟ ਜਾਂਦੀਆਂ ਹਨ।
ਇਸ ਗੱਲ ਨੂੰ ਧਿਆਨ ਵਿੱਚ ਰੱਖੋ:
ਕੱਚੇ ਅੰਬ ਦਾ ਸੇਵਨ ਸੀਮਿਤ ਮਾਤਰਾ ਵਿੱਚ ਹੀ ਕਰੋਂ। ਬਹੁਤ ਜ਼ਿਆਦਾ ਮਾਤਰਾ ਵਿੱਚ ਖੱਟਾ ਅੰਬ ਖਾਣ ਨਾਲ ਗਲੇ ਵਿੱਚ ਖਰਾਸ਼ ਜਾਂ ਪੇਟ ਦਰਦ ਹੋ ਸਕਦਾ ਹੈ। ਇਸਨੂੰ ਅਕਸਰ ਥੋੜ੍ਹੇ ਜਿਹੇ ਨਮਕ ਜਾਂ ਗੁੜ ਦੇ ਨਾਲ ਖਾਣਾ ਸਭ ਤੋਂ ਵਧੀਆ ਮੰਨਿਆ ਜਾਦਾ ਹੈ।











