Homeਦੇਸ਼ਕਾਂਗਰਸ ਨੇਤਾ ਰਾਹੁਲ ਗਾਂਧੀ ਪਹੁੰਚੇ ਸ਼ਿਮਲਾ

ਕਾਂਗਰਸ ਨੇਤਾ ਰਾਹੁਲ ਗਾਂਧੀ ਪਹੁੰਚੇ ਸ਼ਿਮਲਾ

ਸ਼ਿਮਲਾ : ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸ਼ਿਮਲਾ ਪਹੁੰਚੇ। ਉਹ ਚੰਡੀਗੜ੍ਹ ਤੋਂ ਸ਼ਿਮਲਾ ਦੇ ਅੰਨਾਡੇਲ ਪਹੁੰਚੇ। ਅੰਨਾਡੇਲ ਹੈਲੀਪੈਡ ‘ਤੇ ਉਨ੍ਹਾਂ ਦਾ ਸਵਾਗਤ ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਧਨੀਰਾਮ ਸ਼ਾਂਡਿਲ ਅਤੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕੀਤਾ। ਉੱਥੋਂ ਰਾਹੁਲ ਗਾਂਧੀ ਦਾ ਕਾਫਲਾ ਸੜਕ ਮਾਰਗ ਰਾਹੀਂ ਅੱਗੇ ਵਧਿਆ ਅਤੇ ਦੁਪਹਿਰ ਲਗਭਗ ਸੰਜੌਲੀ ਤੋਂ ਛਰਾਬਰਾ ਲਈ ਰਵਾਨਾ ਹੋਣਗੇ।

ਦੱਸ ਦਈਏ ਕਿ ਰਾਹੁਲ ਗਾਂਧੀ ਦੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਪਿਛਲੇ ਤਿੰਨ ਦਿਨਾਂ ਤੋਂ ਛਰਾਬੜਾ ਵਿੱਚ ਹਨ। ਰਾਹੁਲ ਗਾਂਧੀ ਵੀ ਹੁਣ ਆਪਣੀ ਮਾਂ ਅਤੇ ਭੈਣ ਕੋਲ ਪਹੁੰਚ ਗਏ ਹਨ। ਅਜਿਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਰਾਹੁਲ ਗਾਂਧੀ ਛਰਾਬੜਾ ਵਿੱਚ ਇੱਕ ਜਾਂ ਦੋ ਦਿਨ ਰੁਕ ਸਕਦੇ ਹਨ। ਨਾਲ ਹੀ ਅਜਿਹੀ ਸੰਭਾਵਨਾ ਹੈ ਕਿ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਵੀ ਜਲਦ ਸ਼ਿਮਲਾ ਪਹੁੰਚ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments