Homeਸੰਸਾਰਨੇਪਾਲ 'ਚ ਕਾਵੜ ਯਾਤਰਾ ਦੌਰਾਨ ਭੜਕੀ ਫਿਰਕੂ ਹਿੰਸਾ, 2 ਮੌਤਾਂ ਤੋਂ ਬਾਅਦ...

ਨੇਪਾਲ ‘ਚ ਕਾਵੜ ਯਾਤਰਾ ਦੌਰਾਨ ਭੜਕੀ ਫਿਰਕੂ ਹਿੰਸਾ, 2 ਮੌਤਾਂ ਤੋਂ ਬਾਅਦ ਸੁਨਸਰੀ ਤੇ ਸਿਰਹਾ ਦੇ ਕਈ ਇਲਾਕਿਆਂ ‘ਚ ਕਰਫਿਊ

ਕਾਠਮੰਡੂ: ਨੇਪਾਲ ਦੇ ਤਰਾਈ ਖੇਤਰ ਵਿੱਚ ਕਾਵੜ (ਬੋਲਬਮ) ਯਾਤਰਾ ਦੌਰਾਨ ਸ਼ੁਰੂ ਹੋਇਆ ਇੱਕ ਛੋਟਾ ਵਿਵਾਦ ਗੰਭੀਰ ਫਿਰਕੂ ਹਿੰਸਾ ਵਿੱਚ ਤਬਦੀਲ ਹੋ ਗਿਆ ਹੈ। ਸੁਨਸਰੀ ਜ਼ਿਲ੍ਹੇ ਦੇ ਦੇਵਾਂਗੰਜ ਇਲਾਕੇ ਵਿੱਚ ਉੱਚੀ ਆਵਾਜ਼ ਵਿੱਚ ਡੀਜੇ ਵਜਾਉਣ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਾਲੇ ਹੋਈ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ। ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋਣ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸੁਨਸਰੀ ਅਤੇ ਸਿਰਹਾ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾਗੂ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਐਤਵਾਰ ਰਾਤ ਕਾਵੜ ਯਾਤਰਾ ਦੌਰਾਨ ਡੀਜੇ ਦੀ ਉੱਚੀ ਆਵਾਜ਼ ਨੂੰ ਲੈ ਕੇ ਦੋ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਪਹਿਲਾਂ ਜ਼ੁਬਾਨੀ ਤਕਰਾਰ ਹੋਈ। ਕੁਝ ਹੀ ਸਮੇਂ ਵਿੱਚ ਮਾਮਲਾ ਪੱਥਰਬਾਜ਼ੀ ਅਤੇ ਹਿੰਸਕ ਝੜਪਾਂ ਵਿੱਚ ਬਦਲ ਗਿਆ। ਸਥਿਤੀ ਬੇਕਾਬੂ ਹੋਣ ‘ਤੇ ਸੁਰੱਖਿਆ ਬਲਾਂ ਨੂੰ ਪਹਿਲਾਂ ਹੰਝੂ ਗੈਸ ਅਤੇ ਚੇਤਾਵਨੀ ਗੋਲੀਆਂ ਚਲਾਉਣੀਆਂ ਪਈਆਂ, ਪਰ ਹਾਲਾਤ ਨਾ ਸੰਭਲਣ ‘ਤੇ ਗੋਲੀਬਾਰੀ ਵੀ ਕਰਨੀ ਪਈ।

ਹਿੰਸਾ ਤੋਂ ਬਾਅਦ ਤਰਾਈ-ਮਧੇਸ਼ ਖੇਤਰ ਦੇ ਕਈ ਇਲਾਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਦੌਰਾਨ ਸਿਰਹਾ ਜ਼ਿਲ੍ਹੇ ਵਿੱਚ ਵੀ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ, ਜਿਸ ਕਾਰਨ ਤਣਾਅ ਹੋਰ ਵੱਧ ਗਿਆ। ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਰਫਿਊ ਵਾਲੇ ਖੇਤਰਾਂ ਵਿੱਚ ਜਨਤਕ ਇਕੱਠ, ਰੈਲੀਆਂ, ਧਰਨੇ ਅਤੇ ਚਾਰ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਰੋਕ ਲਗਾਈ ਗਈ ਹੈ। ਸੁਰੱਖਿਆ ਏਜੰਸੀਆਂ ਲਗਾਤਾਰ ਗਸ਼ਤ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਪੁਸ਼ਟ ਖ਼ਬਰਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ਼ ਅਧਿਕਾਰਕ ਜਾਣਕਾਰੀ ਨੂੰ ਹੀ ਮੰਨਣ। ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਆਮ ਹੋਣ ਤੋਂ ਬਾਅਦ ਹੀ ਕਰਫਿਊ ਵਿੱਚ ਢਿੱਲ ਦੇਣ ਬਾਰੇ ਫ਼ੈਸਲਾ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments