Homeਦੇਸ਼ਬ੍ਰਿਕਸ ਭਾਈਵਾਲੀ ਦੇ ਦੋ ਦਹਾਕੇ ਪੂਰੇ ਹੋਣ ਦੇ ਮੌਕੇ ’ਤੇ ਯਾਦਗਾਰੀ ਡਾਕ...

ਬ੍ਰਿਕਸ ਭਾਈਵਾਲੀ ਦੇ ਦੋ ਦਹਾਕੇ ਪੂਰੇ ਹੋਣ ਦੇ ਮੌਕੇ ’ਤੇ ਯਾਦਗਾਰੀ ਡਾਕ ਟਿਕਟ ਜਾਰੀ

ਨਵੀਂ ਦਿੱਲੀ: ਬ੍ਰਿਕਸ ਦੇ ਦੋ ਦਹਾਕੇ ਪੂਰੇ ਹੋਣ ਦੇ ਮੌਕੇ ’ਤੇ 12 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੌਰਾਨ ਦੋ ਯਾਦਗਾਰੀ ਡਾਕ ਟਿਕਟ ਜਾਰੀ ਕੀਤੇ ਗਏ।

“ਬ੍ਰਿਕਸ: ਭਾਈਵਾਲੀ ਦੇ ਦੋ ਦਹਾਕੇ, 2006–2026” ਲਿਖ਼ਤ ਵਾਲੀਆਂ ਇਨ੍ਹਾਂ ਯਾਦਗਾਰੀ ਡਾਕ ਟਿਕਟਾਂ ਰਾਹੀਂ ਗੱਲਬਾਤ ਅਤੇ ਸਹਿਯੋਗ ਦੇ ਇੱਕ ਮਹੱਤਵਪੂਰਨ ਮੰਚ ਵਜੋਂ ਬ੍ਰਿਕਸ ਦੇ ਵਿਕਾਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

ਇਹ ਦੋਵੇਂ ਡਾਕ ਟਿਕਟਾਂ ਭਾਰਤ ਦੀ 2026 ਦੀ ਬ੍ਰਿਕਸ ਦੀ ਪ੍ਰਧਾਨਗੀ ਦੀਆਂ ਤਰਜੀਹਾਂ ਨੂੰ ਵੀ ਦਰਸਾਉਂਦੀਆਂ ਹਨ, ਜਿਸ ਦੀ ਥੀਮ ਹੈ: “ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ ਲਈ ਨਿਰਮਾਣ।”

ਜਿੱਥੇ ਪਹਿਲੀ ਡਾਕ ਟਿਕਟ ਆਪਸੀ ਸਨਮਾਨ, ਸਮਝ ਅਤੇ ਏਕਤਾ ਦੀ ਭਾਵਨਾ ਵਾਲੇ ਇੱਕ ਮੰਚ ਵਜੋਂ ਬ੍ਰਿਕਸ ਦੇ ਉਭਾਰ ਨੂੰ ਦਰਸਾਉਂਦੀ ਹੈ, ਉੱਥੇ ਦੂਜੀ ਡਾਕ ਟਿਕਟ ਭਾਰਤ ਦੀ ਪ੍ਰਧਾਨਗੀ ਦੇ ‘ਮਨੁੱਖਤਾ ਸਭ ਤੋਂ ਪਹਿਲਾਂ’ ਅਤੇ ‘ਲੋਕ ਕੇਂਦਰਿਤ’ ਦ੍ਰਿਸ਼ਟੀਕੋਣ ਅਤੇ ਲੋਗੋ ਨੂੰ ਦਰਸਾਉਂਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments