Homeਦੇਸ਼ਹਿਮਾਚਲ ਪ੍ਰਦੇਸ਼ 'ਚ ਠੰਢ ਨੇ ਦਿੱਤੀ ਦਸਤਕ, ਉੱਚੀਆਂ ਚੋਟੀਆਂ 'ਤੇ ਬਰਫ਼ ਪੈਣ...

ਹਿਮਾਚਲ ਪ੍ਰਦੇਸ਼ ‘ਚ ਠੰਢ ਨੇ ਦਿੱਤੀ ਦਸਤਕ, ਉੱਚੀਆਂ ਚੋਟੀਆਂ ‘ਤੇ ਬਰਫ਼ ਪੈਣ ਨਾਲ ਤਾਪਮਾਨ ’ਚ ਆਈ ਗਿਰਾਵਟ

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਉੱਚੀਆਂ ਚੋਟੀਆਂ ‘ਤੇ ਤਾਜ਼ਾ ਬਰਫ਼ਬਾਰੀ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਠੰਢ ਨੇ ਦਸਤਕ ਦੇ ਦਿੱਤੀ ਹੈ। ਸ਼ਨੀਵਾਰ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ ਜਾਰੀ ਰਿਹਾ, ਲਾਹੌਲ-ਸਪਿਤੀ, ਰੋਹਤਾਂਗ ਪਾਸ ਅਤੇ ਅਟਲ ਸੁਰੰਗ ਮਨਾਲੀ ਖੇਤਰ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦੇਖਣ ਨੂੰ ਮਿਲੀ।

ਇਸ ਦੇ ਚਲਦੇ ਘਾਟੀਆਂ ਵਿੱਚ ਠੰਢ ਵਧ ਗਈ, ਅਤੇ ਬੀਤੇ ਦਿਨ ਕੁੱਲੂ-ਮਨਾਲੀ ਖੇਤਰ ਵਿੱਚ ਠੰਢੀਆਂ ਹਵਾਵਾਂ ਦਾ ਪ੍ਰਭਾਵ ਤੇਜ਼ ਹੋ ਗਿਆ। ਸ਼ਿਮਲਾ, ਕੁਫ਼ਰੀ, ਸੁੰਦਰਨਗਰ, ਭੁੰਤਰ ਅਤੇ ਕਾਂਗੜਾ ਸਮੇਤ ਕਈ ਥਾਵਾਂ ‘ਤੇ ਗਰਜ ਅਤੇ ਮੀਂਹ ਵੀ ਪਿਆ।

ਮੌਸਮ ਕੇਂਦਰ ਨੇ ਚੇਤਾਵਨੀ ਜਾਰੀ ਕੀਤੀ ਹੈ। 6 ਅਕਤੂਬਰ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ,ਜਦਕਿ 7 ਅਕਤੂਬਰ ਨੂੰ ਹਲਕੇ ਮੀਂਹ ਅਤੇ 8 ਅਕਤੂਬਰ ਨੂੰ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਚੰਬਾ, ਮੰਡੀ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਅਤੇ ਅੱਜ ਸਵੇਰੇ ਲਗਾਤਾਰ ਮੀਂਹ ਦਾ ਦੌਰ ਜਾਰੀ ਰਿਹਾ।

ਸੈਰ-ਸਪਾਟਾ ਸਥਾਨ ਸਾਚ ਪਾਸ ‘ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ, ਜਿੱਥੇ ਢਾਈ ਇੰਚ ਤੱਕ ਤਾਜ਼ਾ ਹਿਮਪਾਤ ਦਰਜ ਕੀਤਾ ਗਿਆ ਹੈ। ਇਸ ਨਾਲ ਪਹਾੜੀ ਇਲਾਕਿਆਂ ਵਿੱਚ ਠੰਢ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਲੋਕ ਹੁਣ ਗਰਮ ਕੱਪੜੇ ਪਹਿਨਣ ਲੱਗੇ ਹਨ।

ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ, ਲਾਹੌਲ-ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਗੜੇਮਾਰੀ, ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਜਨਤਾ ਅਤੇ ਸੈਲਾਨੀਆਂ ਨੂੰ ਚੌਕਸ ਰਹਿਣ ਅਤੇ ਮੌਸਮ ਦੇ ਤਾਜ਼ਾ ਅਪਡੇਟਾਂ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments