ਬਠਿੰਡਾ: ਬਠਿੰਡਾ ਜੇਲ੍ਹ ‘ਚ ਕਾਲ ਕਰਨ ਦੀ ਵਾਰੀ ਨੂੰ ਲੈ ਕੇ ਕੈਦੀਆਂ ‘ਚ ਝੜਪ ਹੋ ਗਈ, ਜਿਸ ‘ਚ ਇਕ ਕੈਦੀ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਜੇਲ੍ਹ ਹਸਪਤਾਲ ਲਿਜਾਇਆ ਗਿਆ।
ਇਸ ਸਬੰਧੀ ਕੈਦੀ ਜਤਿੰਦਰ ਉਰਫ ਬੰਟੀ ਨੇ ਥਾਣਾ ਕੈਂਟ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਜੇਲ੍ਹ ਵਿੱਚ ਫੋਨ ਕਰਨ ਲਈ ਕਤਾਰ ਵਿੱਚ ਖੜ੍ਹਾ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਉਸ ਦੀ ਇਕ ਹੋਰ ਕੈਦੀ ਅਰਸ਼ਦੀਪ ਸਿੰਘ ਨਾਲ ਤਕਰਾਰ ਹੋ ਗਈ। ਦੇਰ ਸ਼ਾਮ ਅਰਸ਼ਦੀਪ ਸਿੰਘ ਨੇ ਆਪਣੇ ਸਾਥੀ ਜਸਪ੍ਰੀਤ ਸਿੰਘ ਵਾਸੀ ਚਨਾਰਥਲਾ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮ ਜਸਪ੍ਰੀਤ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।











