ਗੁਹਾਟੀ : ਗੁਹਾਟੀ ਵਿੱਚ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸਹਿ-ਸੰਸਥਾਪਕ ਆਸ਼ੂਤੋਸ਼ ਰੰਕਾ ਅਤੇ ਉਨ੍ਹਾਂ ਦੀ ਟੀਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਨ੍ਹੀਂ ਦਿਨੀਂ, ਰੰਕਾ ਅਸਾਮ ਵਿੱਚ ਸਕੂਲਾਂ ਦੀ ਹਾਲਤ ਅਤੇ ਐਸ.ਆਈ.ਆਰ. ਭਾਵ ਵੋਟਰ ਸੂਚੀ ਦੀ ਵਿਸ਼ੇਸ਼ ਸੰਸ਼ੋਧਨ ਨਾਲ ਜੁੜੇ ਮੁੱਦਿਆਂ ‘ਤੇ ਪ੍ਰਚਾਰ ਕਰ ਰਹੇ ਹਨ। ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਰੰਕਾ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਇਸ ‘ਤੇ ਅਭਿਜੀਤ ਦੀਪਕ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਰੰਕਾ ਨੇ ਕਿਹਾ ਕਿ ਹਿਮੰਤ ਬਿਸਵਾ ਸਰਮਾ ਨੂੰ ਡਰ ਹੈ ਕਿ ਜੇਕਰ ਸੀ.ਜੇ.ਪੀ. ਦੀ ਟੀਮ ਅਸਾਮ ਦੇ ਸਰਕਾਰੀ ਸਕੂਲਾਂ ਦੀ ਅਸਲ ਸਥਿਤੀ ਦਾ ਖੁਲਾਸਾ ਕਰਦੀ ਹੈ ਤਾਂ ਪੂਰੇ ਦੇਸ਼ ਨੂੰ ਉਨ੍ਹਾਂ ਦੀ ਹਾਲਤ ਬਾਰੇ ਪਤਾ ਲੱਗ ਜਾਵੇਗਾ। ਉਨ੍ਹਾਂ ਨੇ ਕਾਜ਼ੀਰੰਗਾ ਨੂੰ ਲੈ ਕੇ ਵੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ। ਰੰਕਾ ਨੇ ਦੋਸ਼ ਲਾਇਆ ਕਿ ਕਾਜ਼ੀਰੰਗਾ ਵਿੱਚ ਸਥਾਨਕ ਲੋਕਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਜ਼ਮੀਨ, ਜੰਗਲ ਅਤੇ ਪਾਣੀ ਕਾਰਪੋਰੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ।
ਹਿਰਾਸਤ ਦੇ ਮਾਮਲੇ ‘ਤੇ ਕੀ ਬੋਲੇ ਦੀਪਕੇ ?
ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕ ਨੇ ਆਸ਼ੂਤੋਸ਼ ਰੰਕਾ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਐਕਸ ‘ਤੇ ਦਾਅਵਾ ਕਰਦੇ ਹੋਏ ਲਿ ਖਿਆ, ‘ਅਸਾਮ ਪੁਲਿਸ ਨੇ ਆਸ਼ੂਤੋਸ਼ ਰੰਕਾ ਨੂੰ ਹਿਰਾਸਤ ‘ਚ ਲਿਆ ਹੈ। ਸੀ.ਜੇ.ਪੀ. ਦੀ ਟੀਮ ਨੂੰ ਕਿਸੇ ਅਣਪਛਾਤੀ ਥਾਂ ‘ਤੇ ਲਿਜਾਇਆ ਜਾ ਰਿਹਾ ਹੈ।
ਆਸ਼ੂਤੋਸ਼ ਰੰਕਾ ਦਾ ਅਸਾਮ ਸਰਕਾਰ ‘ਤੇ ਹਮਲਾ
ਆਸ਼ੂਤੋਸ਼ ਰੰਕਾ ਨੇ ਐਕਸ ‘ਤੇ ਵੀਡੀਓ ਪੋਸਟ ਕਰਕੇ ਅਸਾਮ ਸਰਕਾਰ ‘ਤੇ ਹਮਲਾ ਬੋਲਿਆ।ਉਨ੍ਹਾਂ ਕਿਹਾ, ‘ਹਿਮੰਤ ਬਿਸਵਾ ਸਰਮਾ ਇੱਥੋਂ ਦੇ ਲੋਕਾਂ ਤੋਂ ਡਰਦੇ ਹਨ। ਅਸੀਂ ਉਨ੍ਹਾਂ ਦੇ ਸਕੂਲਾਂ ਦੀ ਅਸਲੀਅਤ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ, ਜਿਸ ਕਾਰਨ ਹਿਮੰਤ ਬਿਸਵਾ ਸਰਮਾ ਡਰੇ ਹੋਏ ਹਨ। ਅਸੀਂ ਕਾਜ਼ੀਰੰਗਾ ਦਾ ਸੱਚ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ, ਜਿਸ ਕਾਰਨ ਹਿਮੰਤ ਬਿਸਵਾ ਸਰਮਾ ਡਰੇ ਹੋਏ ਹਨ। ਅਸੀਂ ਆਸਾਮ ਦੇ ਹੜ੍ਹ ਦਾ ਸੱਚ ਦੇਸ਼ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ, ਜਿਸ ਕਾਰਨ ਹਿਮੰਤ ਬਿਸਵਾ ਸਰਮਾ ਡਰੇ ਹੋਏ ਹਨ । ਸਵੇਰ ਤੋਂ ਹੀ ਇੱਥੇ ਪੁਲਿਸ ਦੀ ਗੁੰਡਾਗਰਦੀ ਜਾਰੀ ਹੈ। ਮੁਲਾਕਾਤ ਨਿੱਜੀ ਜਾਇਦਾਦ ‘ਤੇ ਹੋਈ ਸੀ। ਇਹ ਇੱਕ ਸ਼ਾਂਤਮਈ ਮੀਟਿੰਗ ਸੀ, ਪਰ ਸਾਡੇ ਵਲੰਟੀਅਰ ਨੂੰ ਸਵੇਰ ਤੋਂ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਸਾਰੇ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਅਸਾਮ ਵਿੱਚ ਸਕੂਲਾਂ ਦਾ ਦੌਰਾ ਕਰਦੇ ਹੋਏ ਸੀ.ਜੇ.ਪੀ.
ਸੀ.ਜੇ.ਪੀ. ਨੇ ਹਾਲ ਹੀ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਬਾਰੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਪਾਰਟੀ ਦੀ ਟੀਮ ਵੱਲੋਂ ਸਕੂਲਾਂ ਦਾ ਦੌਰਾ ਕਰਕੇ ਉੱਥੋਂ ਦੀਆਂ ਸਹੂਲਤਾਂ ਅਤੇ ਇਮਾਰਤਾਂ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਸ਼ੂਤੋਸ਼ ਰੰਕਾ 26 ਸਤੰਬਰ ਨੂੰ ਅਸਾਮ ਪਹੁੰਚੇ ਸਨ। ਉਨ੍ਹਾਂ ਨੇ ਗੁਹਾਟੀ ਵਿੱਚ ਕਿਹਾ ਸੀ ਕਿ ਉਨ੍ਹਾਂਦੀ ਟੀਮ ਸਕੂਲਾਂ ਦਾ ਦੌਰਾ ਕਰੇਗੀ, ਸ਼ੀ੍ਰ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇਗੀ ਅਤੇ ਸਥਾਨਕ ਵਰਕਰਾਂ ਨਾਲ ਗੱਲਬਾਤ ਕਰੇਗੀ।
