Homeਦੇਸ਼10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ CISCE ਨੇ ਜਾਰੀ ਕੀਤੀ ਡੇਟਸ਼ੀਟ

10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ CISCE ਨੇ ਜਾਰੀ ਕੀਤੀ ਡੇਟਸ਼ੀਟ

ਲੁਧਿਆਣਾ: ‘ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼’ (CISCE) ਨੇ ਬੀਤੇ ਦਿਨ ਸਾਲ 2027 ਦੀਆਂ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਅਨੁਸਾਰ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਫਰਵਰੀ ਤੋਂ ਸ਼ੁਰੂ ਹੋਣਗੀਆਂ।

ਦੋਵਾਂ ਪ੍ਰੀਖਿਆਵਾਂ ਵਿੱਚ ਕੁੱਲ 3,79,980 ਵਿਦਿਆਰਥੀ ਸ਼ਾਮਲ ਹੋਣਗੇ। ਆਈ.ਸੀ.ਐੱਸ.ਈ. (ਜਮਾਤ 10ਵੀਂ) ਦੀ ਪ੍ਰੀਖਿਆ ਵਿੱਚ 3106 ਮਾਨਤਾ ਪ੍ਰਾਪਤ ਸਕੂਲਾਂ ਦੇ 2.70 ਲੱਖ ਵਿਦਿਆਰਥੀ, ਜਦਕਿ ਆਈ.ਐੱਸ.ਸੀ. (ਜਮਾਤ 12ਵੀਂ) ਦੀ ਪ੍ਰੀਖਿਆ ਵਿੱਚ 1651 ਸਕੂਲਾਂ ਦੇ 1.1 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਣਗੇ।

ਆਈ.ਸੀ.ਐੱਸ.ਈ. ਦੀ ਪ੍ਰੀਖਿਆ ਵਿੱਚ 76 ਵਿਸ਼ਿਆਂ ਦੇ ਪੇਪਰ ਹੋਣਗੇ, ਜਦਕਿ ਆਈ.ਐੱਸ.ਸੀ. ਦੀ ਪ੍ਰੀਖਿਆ ਵਿੱਚ 60 ਵਿਸ਼ੇ ਸ਼ਾਮਲ ਹੋਣਗੇ।

CISCE ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਕੱਤਰ ਜੋਸਫ ਇਮੈਨੁਅਲ ਨੇ ਕਿਹਾ, “ਸਾਲ 2027 ਦੀ ਆਈ.ਸੀ.ਐੱਸ.ਈ. ਪ੍ਰੀਖਿਆ 15 ਫਰਵਰੀ 2027 ਤੋਂ ਸ਼ੁਰੂ ਹੋਵੇਗੀ ਅਤੇ 31 ਮਾਰਚ 2027 ਨੂੰ ਸਮਾਪਤ ਹੋਵੇਗੀ। ਇਹ ਪ੍ਰੀਖਿਆ ਭਾਰਤ ਅਤੇ ਵਿਦੇਸ਼ਾਂ ਵਿੱਚ ਕੁੱਲ 2,835 ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਜਾਵੇਗੀ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments