Home ਹਰਿਆਣਾ ਸੀ.ਆਈ.ਏ.-1 ਦੀ ਟੀਮ ਨੇ ਇੱਕ ਹਾਈ-ਪ੍ਰੋਫਾਈਲ ਸੱਟੇਬਾਜ਼ੀ ਗਿਰੋਹ ਦਾ ਕੀਤਾ ਪਰਦਾਫਾਸ਼

ਸੀ.ਆਈ.ਏ.-1 ਦੀ ਟੀਮ ਨੇ ਇੱਕ ਹਾਈ-ਪ੍ਰੋਫਾਈਲ ਸੱਟੇਬਾਜ਼ੀ ਗਿਰੋਹ ਦਾ ਕੀਤਾ ਪਰਦਾਫਾਸ਼

0

ਅੰਬਾਲਾ: ਹਰਿਆਣਾ ਦੇ ਅੰਬਾਲਾ ‘ਚ ਸੱਟੇ ਦੀ ਨਵੀਂ ਖੇਡ ਦਾ ਖੁਲਾਸਾ ਹੋਇਆ ਹੈ। ਇੱਥੇ ਸੀ.ਆਈ.ਏ.-1 ਦੀ ਟੀਮ ਨੇ ਇੱਕ ਹਾਈ-ਪ੍ਰੋਫਾਈਲ ਸੱਟੇਬਾਜ਼ੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਗਿੱਟੀਆਂ ਰਾਹੀਂ 1-1 ਲੱਖ ਰੁਪਏ ਦਾ ਵੱਡਾ ਸੱਟਾ ਲਗਾ ਕੇ ਜੂਆ ਖੇਡ ਰਹੇ ਸਨ। ਇਸ ਕਾਰਵਾਈ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੱਖਾਂ ਦੀ ਨਕਦੀ ਅਤੇ ਤਿੰਨ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ।

ਅੰਬਾਲਾ ਸ਼ਹਿਰ ਵਿੱਚ ਸੀ.ਆਈ.ਏ.-1 ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਕਤੀ ਨਗਰ ਵਿੱਚ ਇੱਕ ਘਰ ਵਿੱਚ ਨਾਜਾਇਜ਼ ਸੱਟਾ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਪੂਰੀ ਯੋਜਨਾ ਅਨੁਸਾਰ ਛਾਪੇਮਾਰੀ ਕੀਤੀ। ਦੇਰ ਰਾਤ ਜਦੋਂ ਪੁਲਿਸ ਨੇ ਸ਼ਕਤੀ ਨਗਰ ਸਥਿਤ ਇੱਕ ਘਰ ਦੀ ਪਹਿਲੀ ਮੰਜ਼ਿਲ ‘ਤੇ ਬਣੇ ਕਮਰੇ ‘ਚ ਛਾਪਾ ਮਾਰਿਆ ਤਾਂ ਉੱਥੇ ਦਾ ਨਜ਼ਾਰਾ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ । ਕਮਰੇ ਵਿੱਚ ਗੱਦੇ ਵਿਛਾਏ ਹੋਏ ਸਨ ਅਤੇ ਚਾਰ ਨੌਜਵਾਨ ਰੰਗਦਾਰ ਪੱਥਰਾਂ ਦੀ ਮਦਦ ਨਾਲ ਜੂਆ ਖੇਡ ਰਹੇ ਸਨ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਰੰਗਦਾਰ ਪੱਥਰਾਂ ‘ਤੇ 1-1 ਲੱਖ ਰੁਪਏ ਦਾ ਸੱਟਾ ਲਗਾਇਆ ਜਾ ਰਿਹਾ ਸੀ। ਪੁਲਿਸ ਨੇ ਮੌਕੇ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਅਤੁਲ, ਅਨਿਲ ਕੁਮਾਰ, ਅਮਨਪ੍ਰੀਤ ਸਿੰਘ ਅਤੇ ਦੀਪਕ ਸਾਹਨੀ ਉਰਫ਼ ਗੁੱਚੀ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਅੰਬਾਲਾ ਦੇ ਛੋਟਾ ਬਾਜ਼ਾਰ, ਹਿੰਮਤਪੁਰਾ, ਜਗਾਧਰੀ ਗੇਟ ਅਤੇ ਜੱਗੀ ਕਲੋਨੀ ਦੇ ਵਸਨੀਕ ਹਨ। ਇਸ ਹਾਈ-ਪ੍ਰੋਫਾਈਲ ਰੈਕੇਟ ਦਾ ਮੁੱਖ ਸਰਗਨਾ ਅਤੇ ਮਕਾਨ ਮਾਲਕ ਮਨੀਸ਼ ਹਾਲੇ ਤੱਕ ਫਰਾਰ ਹੈ।

ਫੜੇ ਗਏ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਅੰਬਾਲਾ ਛਾਉਣੀ ਦੇ ਰਹਿਣ ਵਾਲੇ ਬੌਬੀ ਨਾਲ ਮਿਲ ਕੇ ਵੱਡੇ ਪੱਧਰ ‘ਤੇ ਜੂਆ ਖੇਡਦਾ ਸੀ, ਜਿਸ ਵਿਚ ਮਨੀਸ਼ ਉਸ ਦੀ ਜਗ੍ਹਾ ਅਤੇ ਘਰ ਮੁਹੱਈਆ ਕਰਵਾ ਦਿੰਦਾ ਸੀ। ਪੁਲਿਸ ਨੇ ਸਾਰੇ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ, ਜਦਕਿ ਮੁੱਖ ਸਰਗਨਾ ਮਨੀਸ਼ ਅਤੇ ਬੌਬੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀ.ਆਈ.ਏ. 1 ਦੇ ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੁੱਲ 4.40 ਲੱਖ ਰੁਪਏ ਦੀ ਨਗਦੀ, ਰੰਗੇ ਹੱਥੀ ਅਤੇ ਜੁਰਮ ਵਿੱਚ ਵਰਤੀਆਂ ਗਈਆਂ 3 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਵਿਚ ਹੋਰ ਕੌਣ-ਕੌਣ ਸ਼ਾਮਲ ਹੈ।

NO COMMENTS

LEAVE A REPLY

Please enter your comment!
Please enter your name here

Exit mobile version