Homeਟੈਕਨੋਲੌਜੀਬੱਚੇ ਮਾਪਿਆਂ ਦੀ ਜਾਇਦਾਦ ਜਾਂ ਖਿਡੌਣਾ ਨਹੀਂ, ਫ਼ੈਸਲਾ ਲੈਂਦੇ ਸਮੇਂ ਮਨੁੱਖੀ ਪਹਿਲੂਆਂ...

ਬੱਚੇ ਮਾਪਿਆਂ ਦੀ ਜਾਇਦਾਦ ਜਾਂ ਖਿਡੌਣਾ ਨਹੀਂ, ਫ਼ੈਸਲਾ ਲੈਂਦੇ ਸਮੇਂ ਮਨੁੱਖੀ ਪਹਿਲੂਆਂ ‘ਤੇ ਧਿਆਨ ਦੇਣਾ ਜ਼ਰੂਰੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਨਾਬਾਲਗ ਬੱਚਿਆਂ ਦੀ ਕਸਟਡੀ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਅਹਿਮ ਟਿੱਪਣੀ ਕੀਤੀ ਹੈ ਕਿ ਬੱਚੇ ਆਪਣੇ ਮਾਪਿਆਂ ਦੀ ਨਾ ਤਾਂ ਕੋਈ ‘ਜਾਇਦਾਦ’ ਹਨ ਅਤੇ ਨਾ ਹੀ ਕੋਈ ‘ਖਿਡੌਣਾ’। ਸਿਖਰਲੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਸੇ ਨਾਬਾਲਗ ਲਈ ਸਰਪ੍ਰਸਤ ਨਿਯੁਕਤ ਕਰਦੇ ਸਮੇਂ ਅਦਾਲਤ ਲਈ ਬੱਚੇ ਦੀ ਭਲਾਈ ਸਭ ਤੋਂ ਅਹਿਮ ਵਿਚਾਰ ਹੋਣੀ ਚਾਹੀਦੀ ਹੈ।

ਜਸਟਿਸ ਵਿਕਰਮ ਨਾਥ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਬੈਂਚ ਨੇ ਪਤੀ-ਪਤਨੀ ਦੇ ਤਲਾਕ ਤੋਂ ਬਾਅਦ ਉਨ੍ਹਾਂ ਦੇ ਦੋ ਨਾਬਾਲਗ ਬੱਚਿਆਂ ਦੀ ਕਸਟਡੀ ਸਬੰਧੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇੰਨੇ ਸਾਲਾਂ ਦੌਰਾਨ ਉਨ੍ਹਾਂ ਵਿਚਕਾਰ ਡੂੰਘਾ ਕੁਦਰਤੀ ਲਗਾਅ ਵਿਕਸਿਤ ਹੋ ਗਿਆ ਹੈ।

ਇਸ ਦੇ ਨਾਲ ਹੀ ਬੈਂਚ ਨੇ ਮੰਨਿਆ ਕਿ ਪਿਤਾ ਨੂੰ ਵੀ ਆਪਣੇ ਬੱਚਿਆਂ ਦਾ ਸਾਥ ਪਾਉਣ ਦਾ ਪੂਰਾ ਹੱਕ ਹੈ, ਜੋ ਇੱਕ ‘ਟੁੱਟੇ ਹੋਏ ਵਿਆਹ’ ਦੇ ਪੀੜਤ ਹਨ। ਅਦਾਲਤ ਨੇ ਹੁਕਮ ਦਿੱਤਾ ਕਿ ਪਿਤਾ ਨੂੰ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਅਤੇ ਐਤਵਾਰ ਨੂੰ ਮਦੁਰੈ ਸਥਿਤ ਗਾਂਧੀ ਅਜਾਇਬ ਘਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਪਣੇ ਨਾਬਾਲਗ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਹੋਵੇਗੀ।

ਬੈਂਚ ਨੇ ਨਸੀਹਤ ਦਿੰਦਿਆਂ ਕਿਹਾ ਕਿ ਜਦੋਂ ਮਾਪਿਆਂ ਦੀਆਂ ਇੱਕ-ਦੂਜੇ ਤੋਂ ਉਲਟ ਮੰਗਾਂ ਸਾਹਮਣੇ ਆਉਂਦੀਆਂ ਹਨ ਤਾਂ ਮਾਮਲੇ ਨੂੰ ਸਿਰਫ਼ ਕਾਨੂੰਨੀ ਨਜ਼ਰੀਏ ਨਾਲ ਦੇਖਣ ਦੀ ਬਜਾਏ ਮਨੁੱਖੀ ਪਹਿਲੂਆਂ ‘ਤੇ ਵੀ ਗੌਰ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments