Home ਯੂਪੀ ਖ਼ਬਰਾਂ ਮੁੱਖ ਮੰਤਰੀ ਯੋਗੀ ਨੇ ਮੁਸਤਫਾਬਾਦ ਦਾ ਨਾਮ ਬਦਲਣ ਦਾ ਕੀਤਾ ਐਲਾਨ

ਮੁੱਖ ਮੰਤਰੀ ਯੋਗੀ ਨੇ ਮੁਸਤਫਾਬਾਦ ਦਾ ਨਾਮ ਬਦਲਣ ਦਾ ਕੀਤਾ ਐਲਾਨ

0

ਉੱਤਰ-ਪ੍ਰਦੇਸ਼ : ਉੱਤਰ-ਪ੍ਰਦੇਸ਼ ਵਿੱਚ ਸ਼ਹਿਰਾਂ ਦੇ ਨਾਮ ਬਦਲਣ ਦਾ ਸਿਲਸਿਲਾ ਜਾਰੀ ਹੈ। ਸੀ.ਐਮ. ਯੋਗੀ ਅੱਜ ਲਖੀਮਪੁਰ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਨੇ ਇੱਕ ਜਨ ਸਭਾ ਨੂੰ ਸੰਬੋਧਿਤ ਕੀਤਾ। ਸਭਾ ਵਿੱਚ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਮੁਸਤਫਾਬਾਦ ਦਾ ਨਾਮ ਬਦਲਣ ਦਾ ਐਲਾਨ ਕੀਤਾ ਹੈ। ਸੀਐਮ ਯੋਗੀ ਨੇ ਕਿਹਾ ਕਿ ਹੁਣ ਮੁਸਤਫਾਬਾਦ ਦਾ ਨਾਮ ਕਬੀਰ ਧਾਮ ਹੋਵੇਗਾ। ਇਸ ਤੋਂ ਪਹਿਲਾਂ ਵੀ ਯੂ.ਪੀ. ਵਿੱਚ ਕਈ ਜ਼ਿਲ੍ਹਿਆਂ ਅਤੇ ਸ਼ਹਿਰਾਂ ਦੇ ਨਾਮ ਬਦਲ ਚੁੱਕੇ ਹਨ।

ਮੁੱਖ ਮੰਤਰੀ ਯੋਗੀ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਮੁਸਤਫਾਬਾਦ ਵਿੱਚ ਕਬੀਰ ਧਾਮ ਆਸ਼ਰਮ ਵਿੱਚ ਸੰਤ ਅਸੰਗ ਦੇਵ ਮਹਾਰਾਜ ਦੇ ਤਿੰਨ ਦਿਨਾਂ ਪ੍ਰਕਾਸ਼ਉਤਸਵ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਸਨ। ਪ੍ਰੋਗਰਾਮ ਦੌਰਾਨ, ਮੁੱਖ ਮੰਤਰੀ ਨੇ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਨਾਮ ਬਦਲਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁਸਤਫਾਬਾਦ ਨੂੰ ਹੁਣ “ਕਬੀਰ ਧਾਮ” ਵਜੋਂ ਜਾਣਿਆ ਜਾਵੇਗਾ।

ਸਭਾ ਵਿੱਚ, ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਦੇਸ਼ ਆਪਣੀ ਪਛਾਣ ਗੁਆ ਚੁੱਕਾ ਹੈ, ਪਰ 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਭਾਰਤ ਨੇ ਆਪਣੀ ਪਛਾਣ ਮੁੜ ਪ੍ਰਾਪਤ ਕੀਤੀ। ਨਾਲ ਹੀ ਵਿਸ਼ਵ ਪੱਧਰ ‘ਤੇ ਨਵੀਆਂ ਉਚਾਈਆਂ ‘ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਅੱਜ, ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ। ਭਵਿੱਖ ਵਿੱਚ, ਸੰਯੁਕਤ ਰਾਜ, ਚੀਨ ਅਤੇ ਭਾਰਤ ਦੁਨੀਆ ਦੀਆਂ ਤਿੰਨ ਚੋਟੀ ਦੀਆਂ ਅਰਥਵਿਵਸਥਾਵਾਂ ਹੋਣਗੇ।

ਨਾਮ ਬਦਲਣ ਦੀਆਂ ਪ੍ਰਕਿਰਿਆਵਾਂ ‘ਤੇ ਸੀ.ਐਮ. ਯੋਗੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਇਤਿਹਾਸਕ ਅਤੇ ਧਾਰਮਿਕ ਸ਼ਹਿਰਾਂ ਦੀ ਗਰਿਮਾ ਨੂੰ ਮੁੜ ਸੁਰਜੀਤ ਕੀਤਾ ਹੈ। ਬਦਲੇ ਹੋਏ ਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਲਾਹਾਬਾਦ ਨੂੰ ਪ੍ਰਯਾਗਰਾਜ ਅਤੇ ਫੈਜ਼ਾਬਾਦ ਨੂੰ ਅਯੁੱਧਿਆ ਬਣਾਇਆ ਹੈ। ਕਿਹਾ ਕਿ ਹੁਣ ਇਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਮੁਸਤਫਾਬਾਦ ਨੂੰ ‘ਕਬੀਰਧਾਮ’ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ। ਸੀ.ਐਮ. ਯੋਗੀ ਨੇ ਕਿਹਾ ਕਿ ਸੰਤ ਕਬੀਰ ਦੀ ਵਿਚਾਰਧਾਰਾ ਅੱਜ ਵੀ ਸਮਾਜ ਨੂੰ ਏਕਤਾ, ਸਮਾਨਤਾ ਅਤੇ ਸੇਵਾ ਦਾ ਸੰਦੇਸ਼ ਦਿੰਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version