ਨਵੀਂ ਦਿੱਲੀ : ਬਹਾਦਰ ਭਾਰਤੀ ਸਿਪਾਹੀਆਂ ਨੇ 1962 ਦੀ ਚੀਨ-ਭਾਰਤ ਜੰਗ ਦੌਰਾਨ ਚੀਨੀ ਸਿਪਾਹੀਆਂ ਖ਼ਿਲਾਫ਼ ਲੜਾਈ ਲੜੀ, ਅਤੇ ਰੇਜ਼ਾਂਗ ਲਾ ਦੀ ਲੜਾਈ ਵਿੱਚ ਲੱਦਾਖ਼ ਇਲਾਕੇ ਉੱਤੇ ਚੀਨੀ ਕਬਜ਼ੇ ਨੂੰ ਰੋਕਿਆ ਸੀ, ਇਸ ਲੜਾਈ ਦਾ ਹਰ ਇੱਕ ਬਹਾਦਰ ਸਿਪਾਹੀ ਨੇ ਆਪਣੀ ਕੁਰਬਾਨੀ ਨਾਲ ਇਤਿਹਾਸ ਰਚਿਆ ਸੀ। ਅੱਜ ਵੀ ਰੇਜਾਂਗ ਲਾ ਦੀ ਲੜਾਈ ਸਾਡੇ ਇਤਿਹਾਸ ਵਿੱਚ ਦਰਜ ਹੈ। ਇਸੇ ਲੜਾਈ ‘ਤੇ ਆਧਾਰਿਤ ਫ਼ਿਲਮ ‘120 ਬਹਾਦਰ’ ਬਣੀ। ਹੁਣ ਮੁੱਖ ਮੰਤਰੀ ਰੇਖਾ ਗੁਪਤਾ ਨੇ ਬੀਤੇ ਦਿਨ ਕਿਹਾ ਕਿ ਕੁਮਾਊਂ ਰੈਜੀਮੈਂਟ ਦੀ ਚਾਰਲੀ ਕੰਪਨੀ ਦੀ ਬਹਾਦਰੀ ‘ਤੇ ਆਧਾਰਿਤ ਫ਼ਿਲਮ ‘120 ਬਹਾਦਰ’ ਨੂੰ ਦਿੱਲੀ ਵਿੱਚ ਟੈਕਸ ਮੁਕਤ ਐਲਾਨ ਦਿੱਤਾ ਗਿਆ ਹੈ।
ਗੁਪਤਾ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ ਕਿ “120 ਬਹਾਦੁਰ” 13ਵੀਂ ਕੁਮਾਊਂ ਰੈਜੀਮੈਂਟ ਦੀ ਚਾਰਲੀ ਕੰਪਨੀ ਦੇ 120 ਸੈਨਿਕਾਂ ਦੀ “ਅਸਾਧਾਰਨ ਹਿੰਮਤ, ਅਗਵਾਈ ਅਤੇ ਕੁਰਬਾਨੀ” ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਰੇਜ਼ਾਂਗ ਲਾ ਵਿਖੇ ਬਹਾਦਰੀ ਨਾਲ ਲੜਾਈ ਲੜੀ ਸੀ। ਦਿੱਲੀ ਦੀ ਮੁੱਖ ਮੰਤਰੀ ਨੇ ਪੋਸਟ ਵਿੱਚ ਕਿਹਾ, ‘‘ਬਹਾਦਰ ਸੈਨਿਕਾਂ ਪ੍ਰਤੀ ਵਿਸ਼ੇਸ਼ ਸਤਿਕਾਰ ਵਜੋਂ ਦਿੱਲੀ ਸਰਕਾਰ ਨੇ 28 ਨਵੰਬਰ ਤੋਂ ਦਿੱਲੀ ਵਿੱਚ ਫਿਲਮ ਨੂੰ ਟੈਕਸ-ਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਇਹ ਫਿਲਮ ਮੇਜਰ ਸ਼ੈਤਾਨ ਸਿੰਘ ਭਾਟੀ ਦੀ ਪ੍ਰੇਰਣਾਦਾਇਕ ਅਗਵਾਈ ‘ਤੇ ਅਧਾਰਿਤ ਹੈ।
‘120 ਬਹਾਦੁਰ’ ਬਾਕਸ ਆਫਿਸ ਕਲੈਕਸ਼ਨ ਦਿਨ 7 ਅਪਡੇਟ
ਸੈਕਨੀਲਕ ਦੇ ਅਨੁਸਾਰ, ਸ਼ੁਰੂਆਤੀ ਅੰਦਾਜ਼ਿਆਂ ਤੋਂ ਪਤਾ ਲੱਗਦਾ ਹੈ ਕਿ ਫਰਹਾਨ ਖਾਨ ਅਤੇ ਰਾਸ਼ੀ ਖੰਨਾ ਸਟਾਰਰ ‘120 ਬਹਾਦਰ’ ਵੀਰਵਾਰ ਨੂੰ Rs 1 ਕਰੋੜ ਤੋਂ ਘੱਟ ਰਹੀ, ਅਤੇ ਬੁੱਧਵਾਰ ਨੂੰ Rs. 1.1 ਕਰੋੜ ਦੇ ਬਿਜ਼ਨਸ ਦੇ ਮੁਕਾਬਲੇ ਸਿਰਫ਼ Rs 90 ਲੱਖ ਕਮਾ ਪਈ। ਦਿਨ 6 ਦੇ ਨੰਬਰਾਂ ਵਿੱਚ ਪਹਿਲਾਂ ਹੀ 25 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖੀ ਗਈ, ਤੇ ਹੁਣ ਵੀਰਵਾਰ ਦੇ ਕਲੈਕਸ਼ਨ ਵਿੱਚ ਹੋਰ ਗਿਰਾਵਟ ਆ ਰਹੀ ਹੈ। ਇਸ ਦੇ ਨਾਲ, ਫਰਹਾਨ ਅਖਤਰ ਦੀ ‘120 ਬਹਾਦਰ’ ਡੋਮੈਸਟਿਕ ਮਾਰਕੀਟ ਵਿੱਚ 15 ਕਰੋੜ ਰੁਪਏ ‘ਤੇ ਆ ਗਈ ਹੈ।
ਵੀਰਵਾਰ, 27 ਨਵੰਬਰ ਨੂੰ, ਫਿਲਮ ਦੀ ਹਿੰਦੀ ਆਕੂਪੈਂਸੀ 6.72% ਸੀ, ਜਦਕਿ ਬੁੱਧਵਾਰ ਨੂੰ 13.43% ਸੀ। ਸਵੇਰ ਦੇ ਸ਼ੋਅ ਨੇ 4.26% ਦੀ ਸਭ ਤੋਂ ਘੱਟ ਆਕੂਪੈਂਸੀ ਦਰ ਦਰਜ ਕੀਤੀ, ਜੋ ਦੁਪਹਿਰ ਦੇ ਸ਼ੋਅ ਦੌਰਾਨ ਸਿਰਫ 6.14% ਰਹਿ ਗਈ। ਸ਼ਾਮ ਦੇ ਸ਼ੋਅ ਵਿੱਚ ਵੀ ਥੋੜ੍ਹਾ ਜਿਹਾ ਵਾਧਾ ਹੋਇਆ, ਜਿਸ ਵਿੱਚ 7.27% ਹਾਜ਼ਰੀ ਦਰਜ ਕੀਤੀ ਗਈ, ਜਦੋਂ ਕਿ ਰਾਤ ਦੇ ਸ਼ੋਅ ਵਿੱਚ 9.21% ਹਾਜ਼ਰੀ ਸੀ।











