ਪੰਚਕੂਲਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਤੇ ਦਿਨ ਮੁੱਖ ਮੰਤਰੀ ਪੇਂਡੂ ਆਵਾਸ ਯੋਜਨਾ-2 ਅਧੀਨ 141 ਪਿੰਡਾਂ ਅਤੇ ਦੋ ਮਹਾਗ੍ਰਾਮ ਪੰਚਾਇਤਾਂ ਦੇ 8029 ਗਰੀਬ ਪਰਿਵਾਰਾਂ ਨੂੰ ਅਤੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ-2 ਅਧੀਨ ਪਿੰਜੌਰ ਵਿੱਚ 518 ਗਰੀਬ ਪਰਿਵਾਰਾਂ ਨੂੰ ਪਲਾਟਾਂ ਦੇ ਅਲਾਟਮੈਂਟ ਪੱਤਰ ਸੌਂਪੇ ਹਨ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਯਾਨੀ ਸ਼ਨੀਵਾਰ ਨੂੰ ਧਨਤੇਰਸ ਦੀ ਛੁੱਟੀ ਦੇ ਬਾਵਜੂਦ ਸਬੰਧਤ ਜ਼ਿਲ੍ਹਿਆਂ ਵਿੱਚ ਤਹਿਸੀਲ ਦਫ਼ਤਰ ਖੁੱਲ੍ਹੇ ਰਹਿਣਗੇ। ਪੰਚਕੂਲਾ ਵਿੱਚ ਹੋਏ ਇੱਕ ਰਾਜ ਪੱਧਰੀ ਸਮਾਗਮ ਵਿੱਚ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਸਟੈਂਪ ਡਿਊਟੀ ਅਤੇ ਬਿਜਲੀ ਦੀ ਖਪਤ ‘ਤੇ ਪੰਚਾਇਤ ਸੈੱਸ ਵਜੋਂ 1044 ਕਰੋੜ 57 ਲੱਖ ਰੁਪਏ ਜਾਰੀ ਕੀਤੇ। 322 ਪਿੰਡਾਂ ਵਿੱਚ ਫਿਰਨੀਆਂ ਦੇ ਨਿਰਮਾਣ ਲਈ 169 ਕਰੋੜ ਰੁਪਏ ਦਿੱਤੇ ਗਏ। ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਲਈ ਨਗਰ ਨਿਗਮਾਂ ਨੂੰ 1483 ਕਰੋੜ 77 ਲੱਖ ਰੁਪਏ ਜਾਰੀ ਕੀਤੇ ਗਏ।











