Home ਪੰਜਾਬ ਲੁਧਿਆਣਾ ‘ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦਿੱਤਾ...

ਲੁਧਿਆਣਾ ‘ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਅਪਡੇਟ, ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ

0

ਲੁਧਿਆਣਾ : ਪੰਜਾਬ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਦਾ ਰਸਤਾ ਸਾਫ਼ ਹੋ ਰਿਹਾ ਹੈ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਪੰਜਾਬ ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਪੰਜਾਬ ਸੋਧ) ਐਕਟ-2025 ਨੂੰ ਰਾਜਪਾਲ ਵੱਲੋਂ ਰਾਸ਼ਟਰਪਤੀ ਕੋਲ ਭੇਜਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜਿਵੇਂ ਹੀ ਰਾਸ਼ਟਰਪਤੀ ਵੱਲੋਂ ਬਿੱਲ ‘ਤੇ ਦਸਤਖਤ ਕਰਕੇ ਭੇਜਿਆ ਗਿਆ , ਤੁਸੀਂ ਉਸੇ ਦਿਨ ਆਪਣੀਆਂ ਗੱਡੀਆਂ ਸਜਾ ਲਿਓ। ਇਹ ਸੁਣ ਕੇ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।

ਅੱਜ ਲੁਧਿਆਣਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀਆਂ ਦੇ ਖੇਡਾਂ ਪ੍ਰਤੀ ਪਿਆਰ ਨੂੰ ਕੋਈ ਨਹੀਂ ਰੋਕ ਸਕਦਾ। ਕੋਈ ਵੀ ਕਾਨੂੰਨ ਬੈਲ ਗੱਡੀਆਂ ਦੇ ਰਸਤੇ ਨੂੰ ਜਾਮ ਤਾਂ ਕਰ ਸਕਦਾ ਹੈ ਪਰ ਉਨ੍ਹਾਂ ਨੂੰ ਨਹੀਂ ਰੋਕ ਸਕਦਾ। ਇਹ ਸਾਡੀਆਂ ਵਿਰਾਸਤੀ ਖੇਡਾਂ ਹਨ। ਉਨ੍ਹਾਂ ਕਿਹਾ ਕਿ ਇਹ ਬਿੱਲ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਹੋਇਆ ਅਤੇ ਫਿਰ ਰਾਜਪਾਲ ਕੋਲ ਗਿਆ। ਉਨ੍ਹਾਂ ਰਾਜਪਾਲ ਨਾਲ ਗੱਲ ਕੀਤੀ ਅਤੇ ਬਿੱਲ ਨੂੰ ਰਸਮੀ ਪ੍ਰਵਾਨਗੀ ਲਈ ਰਾਸ਼ਟਰਪਤੀ ਕੋਲ ਭੇਜਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿੱਲ ਵਿੱਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਦੌੜ ਦੌਰਾਨ ਡਰਾਈਵਰ ਦੇ ਹੱਥ ਵਿੱਚ ਸੋਟੀ ਆਦਿ ਨਹੀਂ ਹੋਣੀ ਚਾਹੀਦੀ, ਤੁਸੀਂ ਉਸਨੂੰ ਸ਼ਾਬਾਸ਼ੀ ਦੇ ਕੇ ਭਜਾ ਸਕਦੇ ਹੋ।

NO COMMENTS

LEAVE A REPLY

Please enter your comment!
Please enter your name here

Exit mobile version