ਚੇਨਈ: ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਅੱਜ ਚੇਨਈ ਵਿੱਚ 1,200 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਅਸੈਂਬਲੀ-ਕਮ-ਸਕੱਤਰੇਤ ਏਕੀਕ੍ਰਿਤ ਕੰਪਲੈਕਸ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ।
ਇਸ ਘੋਸ਼ਣਾ ਦੇ ਨਾਲ ਹੀ ਸਰਕਾਰ ਦੇ ਇਤਿਹਾਸਕ ਫੋਰਟ ਸੇਂਟ ਜਾਰਜ ਤੋਂ ਬਾਹਰ ਜਾਣ ਦੇ ਫ਼ੈਸਲੇ ਦੇ ਸੰਕੇਤ ਮਿਲੇ ਹਨ , ਜਿਸ ਵਿੱਚ ਵਰਤਮਾਨ ਵਿੱਚ ਤਾਮਿਲਨਾਡੂ ਵਿਧਾਨ ਸਭਾ ਅਤੇ ਸਕੱਤਰੇਤ ਦੇ ਮਹੱਤਵਪੂਰਨ ਸਰਕਾਰੀ ਦਫ਼ਤਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਆਧੁਨਿਕ ਏਕੀਕ੍ਰਿਤ ਕੰਪਲੈਕਸ ਵਿੱਚ ਸੂਬਾ ਸਰਕਾਰ ਦੇ ਸਾਰੇ ਵਿਭਾਗਾਂ ਦੇ ਦਫ਼ਤਰ ਹੋਣਗੇ।
ਇਹ ਲਗਭਗ 1,200 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਲਗਭਗ 20 ਲੱਖ ਵਰਗ ਫੁੱਟ ਦੇ ਬਿਲਟ-ਅੱਪ ਖੇਤਰ ਵਿੱਚ ਸਥਾਪਿਤ ਕੀਤਾ ਜਾਵੇਗਾ। ਵਿਧਾਨ ਸਭਾ ਵਿੱਚ ਨਿਯਮ 110 ਦੇ ਤਹਿਤ ਕਈ ਘੋਸ਼ਣਾਵਾਂ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਚੇਨਈ ਵਿੱਚ ‘ਤਾਮਿਲਨਾਡੂ ਓਲੰਪਿਕ ਸਿਟੀ’ ਅਤੇ ‘ਮੋਟਰ ਸਪੋਰਟਸ ਸਿਟੀ’ ਵੀ ਸਥਾਪਿਤ ਕਰੇਗੀ।











