Homeਰਾਜਸਥਾਨਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਮੰਗਰੋਲ ’ਚ ਕੀਤਾ ਰੋਡ ਸ਼ੋਅ

ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਮੰਗਰੋਲ ’ਚ ਕੀਤਾ ਰੋਡ ਸ਼ੋਅ

ਬਾਰਨ : ਅੰਤਾ ਵਿਧਾਨ ਸਭਾ ਉਪ-ਚੋਣ ਵਿੱਚ ਭਾਜਪਾ ਉਮੀਦਵਾਰ ਦੇ ਸਮਰਥਨ ਵਿੱਚ ਮੁੱਖ ਮੰਤਰੀ ਭਜਨਲਾਲ ਸ਼ਰਮਾ ਅਤੇ ਵਸੁੰਧਰਾ ਰਾਜੇ ਦਾ ਰੋਡ ਸ਼ੋਅ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਜਨਲਾਲ ਅੱਜ ਸਵੇਰੇ ਜੈਪੁਰ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਅਤੇ ਸਿੱਧੇ ਅੰਤਾ ਦੇ ਮੰਗਰੋਲ ਗਏ, ਜਿੱਥੋਂ ਉਨ੍ਹਾਂ ਨੇ ਰੋਡ ਸ਼ੋਅ ਸ਼ੁਰੂ ਕੀਤਾ।

ਇਹ ਹੋਵੇਗਾ ਰੋਡ ਸ਼ੋਅ ਦਾ ਰੂਟ

ਮੁੱਖ ਮੰਤਰੀ ਭਜਨਲਾਲ ਸ਼ਰਮਾ ਮੰਗਰੋਲ ਦੇ ਸੁਭਾਸ਼ ਚੌਕ ਤੋਂ ਆਜ਼ਾਦ ਚੌਕ ਰਾਹੀਂ ਸਿਸਵਾਲੀ ਤਿਰਾਹਾ ਤੱਕ ਰੋਡ ਸ਼ੋਅ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਲਈ ਖ਼ਾਸ ਰੱਥ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਉਹ ਉਸ ਉੱਤੇ ਸਵਾਰ ਨਹੀਂ ਹੋਏ। ਉਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਸੰਸਦ ਮੈਂਬਰ ਦੁਸ਼ਯੰਤ ਸਿੰਘ, ਉਮੀਦਵਾਰ ਮੋਰਪਾਲ ਸੁਮਨ ਅਤੇ ਭਾਜਪਾ ਦੇ ਕਈ ਹੋਰ ਆਗੂ ਮੌਜੂਦ ਹਨ।

ਜਨਤਾ ਨੇ ਢੋਲ ਅਤੇ ਫੁੱਲਾਂ ਦੀ ਵਰਖਾ ਨਾਲ ਦਾ ਕੀਤਾ ਸਵਾਗਤ

ਰੋਡ ਸ਼ੋਅ ਦੌਰਾਨ ਥਾਂ-ਥਾਂ ‘ਤੇ ਜਨਤਾ ਨੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਦਾ ਸਵਾਗਤ ਢੋਲ ਨਗਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਕੀਤਾ। ਭਾਜਪਾ ਵਰਕਰਾਂ ਨੇ ਸਵਾਗਤ ਦੀਆਂ ਸਾਰੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੀ ਕਰ ਲਈਆਂ ਸਨ। ਰੋਡ ਸ਼ੋਅ ਸੁਭਾਸ਼ ਸਰਕਲ ਬਾਰਾਂ ਰੋਡ ਤੋਂ ਸ਼ੁਰੂ ਹੋਇਆ। ਇਹ ਮੰਗਰੋਲ ਦੇ ਮੁੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਸੀਸਵਾਲੀ ਚੌਂਕ ਤੱਕ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments