Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ‘ਮੇਲਾ ਤੀਆਂ ਦਾ-2026’ 'ਚ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ‘ਮੇਲਾ ਤੀਆਂ ਦਾ-2026’ ‘ਚ ਹੋਏ ਸ਼ਾਮਲ

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਵਿੱਚ ਕਰਵਾਏ ਜਾ ਰਹੇ ‘ਮੇਲਾ ਤੀਆਂ ਦਾ-2026’ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਸੱਭਿਆਚਾਰਕ ਸਮਾਗਮ ਧੂਰੀ ਰੋਡ ਸਥਿਤ ਸੈਫਰੋਨ ਪਾਲਮਜ਼ ਪੈਲੇਸ ਵਿੱਚ ਆਯੋਜਿਤ ਕੀਤਾ ਗਿਆ।

‘ਮੇਲਾ ਤੀਆਂ ਦਾ’ ਪੰਜਾਬੀ ਸੱਭਿਆਚਾਰ ਅਤੇ ਰਵਾਇਤੀ ਵਿਰਸੇ ਨਾਲ ਜੁੜਿਆ ਇੱਕ ਮਹੱਤਵਪੂਰਨ ਸਮਾਗਮ ਹੈ। ਤੀਆਂ ਪੰਜਾਬੀ ਸਮਾਜ ਦੀ ਇੱਕ ਪੁਰਾਤਨ ਲੋਕ ਪਰੰਪਰਾ ਹੈ, ਜਿਸ ਵਿੱਚ ਖ਼ਾਸ ਤੌਰ ’ਤੇ ਔਰਤਾਂ ਅਤੇ ਮੁਟਿਆਰਾਂ ਵੱਲੋਂ ਗਿੱਧਾ, ਬੋਲੀਆਂ, ਲੋਕ ਗੀਤਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੰਜਾਬੀ ਵਿਰਸੇ ਨੂੰ ਜ਼ਿੰਦਾ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਦੇ ਮੇਲੇ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਲੋਕ ਪਰੰਪਰਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਮਾਗਮ ਵਿੱਚ ਪਹੁੰਚਣ ਨਾਲ ਪੰਜਾਬੀ ਸੱਭਿਆਚਾਰ ਨੂੰ ਸਰਕਾਰੀ ਪੱਧਰ ’ਤੇ ਮਿਲ ਰਹੀ ਤਵੱਜੋ ਦਾ ਸੰਦੇਸ਼ ਵੀ ਮਿਲਿਆ। ਤੀਆਂ ਦੇ ਮੇਲੇ ਦੌਰਾਨ ਪੰਜਾਬੀ ਪਹਿਰਾਵੇ, ਲੋਕ ਨਾਚ, ਗਿੱਧਾ, ਬੋਲੀਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਬਣੀਆਂ। ਇਸ ਤੋਂ ਇਲਾਵਾ ਪੰਜਾਬੀ ਖਾਣ-ਪੀਣ ਅਤੇ ਰਵਾਇਤੀ ਕਲਾਵਾਂ ਨਾਲ ਜੁੜੀਆਂ ਗਤੀਵਿਧੀਆਂ ਵੀ ਦਰਸ਼ਕਾਂ ਲਈ ਖਾਸ ਆਕਰਸ਼ਣ ਮਿਲਿਆ।

‘ਮੇਲਾ ਤੀਆਂ ਦਾ-2026’ ਸਿਰਫ਼ ਮਨੋਰੰਜਨ ਦਾ ਮੰਚ ਹੀ ਨਹੀਂ, ਸਗੋਂ ਪੰਜਾਬੀ ਲੋਕ ਵਿਰਸੇ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਮੌਕਾ ਵੀ ਹੈ। ਬਦਲਦੇ ਸਮੇਂ ਦੇ ਬਾਵਜੂਦ ਤੀਆਂ ਦੀ ਪਰੰਪਰਾ ਪੰਜਾਬੀ ਸੱਭਿਆਚਾਰ ਵਿੱਚ ਆਪਣੀ ਵਿਸ਼ੇਸ਼ ਥਾਂ ਰੱਖਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments