Homeਧਰਮਦੇਸ਼ ਭਰ 'ਚ ਛੱਠ ਪੂਜਾ ਦੀ ਧੂਮ, ਸ਼ਰਧਾਲੂਆਂ ਨੇ ਡੁੱਬਦੇ ਸੂਰਜ ਨੂੰ...

ਦੇਸ਼ ਭਰ ‘ਚ ਛੱਠ ਪੂਜਾ ਦੀ ਧੂਮ, ਸ਼ਰਧਾਲੂਆਂ ਨੇ ਡੁੱਬਦੇ ਸੂਰਜ ਨੂੰ ਦਿੱਤਾ ਅਰਘ

ਨਵੀਂ ਦਿੱਲੀ: ਦੇਸ਼ ਭਰ ਵਿੱਚ ਛੱਠ ਪੂਜਾ ਦਾ ਤੀਜਾ ਦਿਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੱਖਾਂ ਸ਼ਰਧਾਲੂਆਂ ਨੇ ਨਦੀਆਂ, ਤਲਾਬਾਂ ਅਤੇ ਘਾਟਾਂ ‘ਤੇ ਪਾਣੀ ਵਿੱਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਅਤੇ ਪਰਿਵਾਰ ਦੀ ਖੁਸ਼ਹਾਲੀ ਤੇ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਛੱਠ ਪੂਜਾ ਦਾ ਅੰਤਿਮ ਪੜਾਅ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਪੂਰਾ ਹੋਵੇਗਾ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਐਤਵਾਰ ਨੂੰ ਲਖਨਊ ਵਿੱਚ ਗੋਮਤੀ ਨਦੀ ਦੇ ਕੰਢੇ ਛੱਠ ਪੂਜਾ ਕੀਤੀ। ਇਸੇ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਨੀਆ ਵਿਹਾਰ ਕਲੱਬ ਵਿੱਚ ਸੂਰਜ ਨੂੰ ਪ੍ਰਾਰਥਨਾ ਕੀਤੀ। ਇਸ ਮੌਕੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਵੀ ਮੌਜੂਦ ਰਹੇ।

ਦਿੱਲੀ ਵਿੱਚ ਛੱਠ ਪੂਜਾ ਲਈ ਲਗਭਗ 1,400 ਘਾਟਾਂ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਸ਼ਰਧਾਲੂਆਂ ਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਐਤਵਾਰ ਦੁਪਹਿਰ 2 ਵਜੇ ਤੋਂ 16 ਨਵੰਬਰ ਸਵੇਰੇ 8 ਵਜੇ ਤੱਕ ਯਮੁਨਾ ਘਾਟਾਂ ਦੇ ਨੇੜੇ ਸੜਕਾਂ ‘ਤੇ ਰੂਟ ਡਾਇਵਰਸ਼ਨ ਲਾਗੂ ਕੀਤੇ ਗਏ ਹਨ।

ਰਿਪੋਰਟਾਂ ਅਨੁਸਾਰ, ਛੱਠ ਪੂਜਾ ਲਈ ਭਾਰਤ ਅਤੇ ਵਿਦੇਸ਼ਾਂ ਤੋਂ 50 ਲੱਖ ਤੋਂ ਵੱਧ ਲੋਕ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਦਿੱਲੀ ਸਰਕਾਰ ਨੇ 16 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ, ਜਦਕਿ ਉੱਤਰ ਪ੍ਰਦੇਸ਼ ਵਿੱਚ 15 ਅਤੇ 16 ਨਵੰਬਰ ਨੂੰ ਛੁੱਟੀ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments