Homeਪੰਜਾਬਰੋਜ਼ ਫੈਸਟੀਵਲ ਸਬੰਧੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇੱਕ ਐਡਵਾਈਜ਼ਰੀ ਕੀਤੀ ਜਾਰੀ

ਰੋਜ਼ ਫੈਸਟੀਵਲ ਸਬੰਧੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇੱਕ ਐਡਵਾਈਜ਼ਰੀ ਕੀਤੀ ਜਾਰੀ

ਚੰਡੀਗੜ੍ਹ: ਸੈਕਟਰ 16 ਰੋਜ਼ ਗਾਰਡਨ ਵਿੱਚ ਰੋਜ਼ ਫੈਸਟੀਵਲ ਸਬੰਧੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਟ੍ਰੈਫਿਕ ਪੁਲਿਸ ਨੇ ਸੈਲਾਨੀਆਂ ਨੂੰ ਕਿਹਾ ਕਿ ਉਹ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਖੇਤਰਾਂ ਵਿੱਚ ਹੀ ਪਾਰਕ ਕਰਨ ।

ਟ੍ਰੈਫਿਕ ਪੁਲਿਸ ਦੇ ਅਨੁਸਾਰ, ਕਾਰਨੀਵਲ ਦੌਰਾਨ ਵਾਹਨਾਂ ਦੀ ਗਿਣਤੀ ਵਧਣ ਕਾਰਨ, ਕੁਝ ਰੂਟਾਂ ‘ਤੇ ਟ੍ਰੈਫਿਕ ਜਾਮ ਜ਼ਿਆਦਾ ਹੋ ਸਕਦਾ ਹੈ। ਇਸ ਲਈ, ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਾਰਪੂਲੰਿਗ ਦੀ ਚੋਣ ਕਰਨ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ । ਇਸ ਦੇ ਨਾਲ ਹੀ ਸਬਰ ਰੱਖਣ ਅਤੇ ਬੇਲੋੜਾ ਹਾਰਨ ਨਾ ਵਜਾਉਣ। ਟ੍ਰੈਫਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੈਕਟਰ 16 ਦੀਆਂ ਅੰਦਰੂਨੀ ਸੜਕਾਂ, ਸਾਈਕਲ ਟਰੈਕਾਂ, ਪੈਦਲ ਚੱਲਣ ਵਾਲੇ ਰਸਤਿਆਂ ਅਤੇ ਨੋ-ਪਾਰਕਿੰਗ ਜ਼ੋਨਾਂ ਵਿੱਚ ਖੜ੍ਹੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਵੀ ਟੋ ਕੀਤਾ ਜਾ ਸਕਦਾ ਹੈ। ਸੈਲਾਨੀਆਂ ਦੀ ਸਹੂਲਤ ਲਈ, ਦੋ ਪਿਕਅੱਪ ਅਤੇ ਡ੍ਰੌਪ-ਆਫ ਸਥਾਨ ਨਿਰਧਾਰਤ ਕੀਤੇ ਗਏ ਹਨ, ਜੋ ਸੈਕਟਰ 17 ਵਿੱਚ, ਰਾਸ ਫਰੰਟੀਅਰ ਅਤੇ ਨੀਲਮ ਥੀਏਟਰ ਦੇ ਨੇੜੇ ਸਥਿਤ ਹਨ। ਟ੍ਰੈਫਿਕ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਕਾਰਨੀਵਲ ਦੌਰਾਨ ਲੋੜ ਪੈਣ ‘ਤੇ ਕੁਝ ਰੂਟਾਂ ‘ਤੇ ਟ੍ਰੈਫਿਕ ਨੂੰ ਡਾਇਵਰਟ ਜਾਂ ਸੀਮਤ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਾਹਨ ਟੋਅ ਕੀਤਾ ਜਾਂਦਾ ਹੈ ਜਾਂ ਕਲੈਂਪ ਕੀਤਾ ਜਾਂਦਾ ਹੈ, ਤਾਂ ਵਾਹਨ ਮਾਲਕ ਟ੍ਰੈਫਿਕ ਹੈਲਪਲਾਈਨ ਨੰਬਰ 1073 ‘ਤੇ ਸੰਪਰਕ ਕਰ ਸਕਦੇ ਹਨ।

ਇਹ ਹੈ ਨਿਰਧਾਰਤ ਪਾਰਕਿੰਗ ਖੇਤਰ
ਸੈਕਟਰ 9 ਵਿੱਚ, ਵਾਹਨ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਯੂ.ਟੀ ਸਕੱਤਰੇਤ ਦੇ ਪਿੱਛੇ ਪਾਰਕਿੰਗ ਖੇਤਰਾਂ ਵਿੱਚ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਕੇਂਦਰੀ ਸਦਨ ਤੱਕ ਪਾਰਕ ਕੀਤੇ ਜਾ ਸਕਦੇ ਹਨ। ਸੈਕਟਰ 16 ਰੋਜ਼ ਗਾਰਡਨ ਦੇ ਪਿੱਛੇ ਅਤੇ ਸੈਕਟਰ 17 ਵਿੱਚ ਹੋਟਲ ਤਾਜ ਦੇ ਸਾਹਮਣੇ ਪਾਰਕਿੰਗ ਖੇਤਰ ਵਿੱਚ ਵੀ ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ। ਟੀ.ਡੀ.ਆਈ. ਮਾਲ ਦੇ ਸਾਹਮਣੇ, ਮਲਟੀ-ਲੈਵਲ ਪਾਰਕਿੰਗ,ਅਤੇ ਸੈਕਟਰ 17 ਵਿੱਚ ਨੀਲਮ ਪਾਰਕਿੰਗ ਵਿੱਚ ਵੀ ਜਗ੍ਹਾ ਉਪਲਬਧ ਹੈ। ਸੈਕਟਰ 9 ਮੱਧ ਮਾਰਗ ‘ਤੇ ਐਸ.ਸੀ.ਓ.ਦੇ ਸਾਹਮਣੇ ਪਾਰਕਿੰਗ ਖੇਤਰ ਵਿੱਚ ਵੀ ਪਾਰਕਿੰਗ ਕੀਤੀ ਜਾ ਸਕਦੀ ਹੈ। ਸੈਕਟਰ 17 ਪਾਰਕਿੰਗ ਸਥਾਨ ਅਤੇ ਐਮ.ਸੀ ਦਫ਼ਤਰ ਦੇ ਸਾਹਮਣੇ ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments