Homeਟੈਕਨੋਲੌਜੀਚੰਡੀਗੜ੍ਹ 'ਚ ਉਬੇਰ ਰੈਪਿਡੋ ਲਾਇਸੈਂਸ ਛੇ ਮਹੀਨੇ ਲਈ ਮੁਅੱਤਲ

ਚੰਡੀਗੜ੍ਹ ‘ਚ ਉਬੇਰ ਰੈਪਿਡੋ ਲਾਇਸੈਂਸ ਛੇ ਮਹੀਨੇ ਲਈ ਮੁਅੱਤਲ

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਐਪ ਆਧਾਰਿਤ ਆਵਾਜਾਈ ਸੇਵਾਵਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਬੇਰ ਅਤੇ ਰੈਪਿਡੋ ਦੇ ਐਗਰੀਗੇਟਰ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਹਨ। ਸਟੇਟ ਟਰਾਂਸਪੋਰਟ ਅਥਾਰਟੀ ਵੱਲੋਂ ਇਹ ਕਾਰਵਾਈ ਚੰਡੀਗੜ੍ਹ ਪ੍ਰਸ਼ਾਸਨ ਮੋਟਰ ਵਹੀਕਲ ਐਗਰੀਗੇਟਰਜ਼ ਰੂਲਜ਼, 2025 ਦੀ ਪਾਲਣਾ ਨਾ ਕਰਨ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ।

ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਦੋਵਾਂ ਕੰਪਨੀਆਂ ਨੂੰ ਨਿਯਮਾਂ ਦੀ ਪਾਲਣਾ ਸਬੰਧੀ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋੜੀਂਦੇ ਦਸਤਾਵੇਜ਼ ਅਤੇ ਸੰਤੋਸ਼ਜਨਕ ਜਵਾਬ ਨਾ ਮਿਲਣ ਕਾਰਨ ਲਾਇਸੈਂਸ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ। ਇਹ ਮੁਅੱਤਲੀ ਮਾਰਚ 2027 ਤੱਕ ਲਾਗੂ ਰਹੇਗੀ।

ਕਾਰਵਾਈ ਦੇ ਮੁੱਖ ਕਾਰਨਾਂ ਵਿੱਚ ਨਿਰਧਾਰਤ ਕਿਰਾਇਆ ਪ੍ਰਣਾਲੀ ਦੀ ਪਾਲਣਾ, ਡਰਾਈਵਰਾਂ ਲਈ ਸਿਹਤ ਅਤੇ ਮਿਆਦੀ ਬੀਮਾ, ਲਾਜ਼ਮੀ ਸਿਖਲਾਈ ਅਤੇ ਹੋਰ ਵਿਭਾਗੀ ਸ਼ਰਤਾਂ ਸ਼ਾਮਲ ਹਨ। ਅਧਿਕਾਰੀਆਂ ਨੇ ਕੁਝ ਮਾਮਲਿਆਂ ਵਿੱਚ ਵੱਧ ਕਿਰਾਇਆ ਵਸੂਲਣ ਅਤੇ ਡਰਾਈਵਰਾਂ ਤੋਂ ਪ੍ਰੀਪੇਡ ਰੀਚਾਰਜ ਜਾਂ ਸਬਸਕ੍ਰਿਪਸ਼ਨ ਮਾਡਲ ਰਾਹੀਂ ਭੁਗਤਾਨ ਲੈਣ ਸਬੰਧੀ ਸ਼ਿਕਾਇਤਾਂ ਦਾ ਵੀ ਹਵਾਲਾ ਦਿੱਤਾ ਹੈ।

ਚੰਡੀਗੜ੍ਹ ਵਿੱਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪ ਆਧਾਰਿਤ ਕੈਬ ਕੰਪਨੀਆਂ ਖ਼ਿਲਾਫ਼ ਅਜਿਹੀ ਸਖ਼ਤ ਕਾਰਵਾਈ ਹੋਈ ਹੈ। ਇਸ ਤੋਂ ਪਹਿਲਾਂ ਓਲਾ ਅਤੇ ਇਨਡਰਾਈਵ ਦੇ ਐਗਰੀਗੇਟਰ ਲਾਇਸੈਂਸ ਵੀ ਛੇ ਮਹੀਨਿਆਂ ਲਈ ਮੁਅੱਤਲ ਕੀਤੇ ਜਾ ਚੁੱਕੇ ਹਨ। ਇਸ ਕਾਰਨ ਹੁਣ ਚੰਡੀਗੜ੍ਹ ਵਿੱਚ ਚਾਰ ਵੱਡੇ ਐਪ ਆਧਾਰਿਤ ਐਗਰੀਗੇਟਰਾਂ ਓਲਾ, ਇਨਡਰਾਈਵ, ਉਬੇਰ ਅਤੇ ਰੈਪਿਡੋ ਦੀ ਸੇਵਾ ਮੁਅੱਤਲ ਹੋ ਗਈ ਹੈ।

ਇਸ ਫੈਸਲੇ ਦਾ ਸਿੱਧਾ ਪ੍ਰਭਾਵ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਸਮੇਤ ਟ੍ਰਾਈਸਿਟੀ ਵਿੱਚ ਕੈਬ ਅਤੇ ਬਾਈਕ-ਟੈਕਸੀ ਸੇਵਾਵਾਂ ਵਰਤਣ ਵਾਲੇ ਯਾਤਰੀਆਂ ’ਤੇ ਪੈ ਸਕਦਾ ਹੈ। ਇਸ ਸਮੇਂ ਚੰਡੀਗੜ੍ਹ ਵਿੱਚ ਸਹਕਾਰੀ ਟੈਕਸੀ ਸੇਵਾ ‘ਭਾਰਤ ਟੈਕਸੀ’ ਇੱਕ ਮੁੱਖ ਉਪਲਬਧ ਐਪ ਆਧਾਰਿਤ ਵਿਕਲਪ ਵਜੋਂ ਰਹਿ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments